'ਦਿ ਕਪਿਲ ਸ਼ਰਮਾ ਸ਼ੋਅ' ਲਈ ਸਲਮਾਨ ਨੇ ਕੀਤੀ ਵਿਚੋਲਗੀ

11/14/2018 11:00:18 AM

ਮੁੰਬਈ(ਬਿਊਰੋ)— ਲੰਬੇ ਸਮੇਂ ਤੋਂ ਸਾਰਿਆਂ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ' ਸ਼ੋਅ ਦੀ ਉਡੀਕ ਹੈ। ਇਸ ਦੇ ਨਾਲ ਹੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਇਸ ਦੇ ਨਾਲ ਹੀ ਕਪਿਲ ਤੇ ਸੁਨੀਲ ਗਰੋਵਰ ਇਕ ਵਾਰ ਮੁੜ ਇਸ ਸ਼ੋਅ ਨਾਲ ਫੈਨਜ਼ ਨੂੰ ਹਸਾਉਂਦੇ ਨਜ਼ਰ ਆਉਣਗੇ। ਇਸ ਤੋਂ ਬਾਅਦ ਹੀ ਸਾਰੇ ਇਨ੍ਹਾਂ ਦੋਨਾਂ ਨੂੰ ਇਕੱਠੇ ਦੇਖਣ ਦੀ ਉਮੀਦ ਲਾਈ ਬੈਠੇ ਹਨ। ਹਾਲ ਹੀ 'ਚ ਖਬਰ ਆਈ ਹੈ ਕਿ ਦੋਵੇਂ ਇਕ-ਦੂਜੇ ਨਾਲ ਕੰਮ ਕਰਨ ਲਈ ਤਿਆਰ ਹੋ ਗਏ ਹਨ। ਜੀ ਹਾਂ, ਦੋਵੇਂ ਜਲਦ ਹੀ ਇਕ ਹੀ ਸ਼ੋਅ ਲਈ ਕੰਮ ਕਰਨ ਲਈ ਤਿਆਰ ਹੋ ਗਏ ਹਨ। 

PunjabKesari
ਦੱਸ ਦੇਈਏ ਕਿ ਦੋਵਾਂ ਨੂੰ ਇਸ ਵਾਰ ਇਕੱਠੇ ਬਾਲੀਵੁੱਡ ਦੇ ਸੁਪਰਸਟਾਰ ਭਾਈਜਾਨ ਸਲਮਾਨ ਖਾਨ ਨੇ। ਸਲਮਾਨ ਖਾਨ ਹੀ ਹਨ, ਜਿਨ੍ਹਾਂ ਨੇ ਦੋਵਾਂ ਨਾਲ ਇਸ ਬਾਰੇ ਗੱਲ ਵੀ ਕਰ ਲਈ ਹੈ। ਸਲਮਾਨ ਦਾ ਪ੍ਰੋਡਕਸ਼ਨ ਹਾਊਸ ਸ਼ੋਅ ਫ੍ਰੋਡਿਉਸ ਕਰ ਰਿਹਾ ਹੈ ਤੇ ਸੁਨੀਲ ਗਰੋਵਰ, ਸਲਮਾਨ ਦੀ ਫਿਲਮ 'ਭਾਰਤ' 'ਚ ਵੀ ਕੰਮ ਕਰ ਰਹੇ ਹਨ। ਇਸੇ ਦੌਰਾਨ ਸਲਮਾਨ ਨੇ ਦੋਵਾਂ 'ਚ ਪੈਚਅੱਪ ਕਰਵਾ ਦਿੱਤਾ ਹੈ।

PunjabKesari

ਸੁਨੀਲ ਨੂੰ ਜਦੋਂ ਸਲਮਾਨ ਨੇ ਸ਼ੋਅ 'ਚ ਵਾਪਸ ਆਉਣ ਨੂੰ ਕਿਹਾ ਤਾਂ ਉਹ ਸਲਮਾਨ ਨੂੰ ਨਾਂਹ ਨਹੀਂ ਕਰ ਸਕੇ ਤੇ ਸੁਨੀਲ ਨੂੰ ਸ਼ੋਅ ਲਈ ਹਾਮੀ ਭਰ ਦਿੱਤੀ। ਹੁਣ ਜੇਕਰ ਇੰਤਜ਼ਾਰ ਹੈ ਤਾਂ ਦੋਵਾਂ ਨੂੰ ਇਕ ਵਾਰ ਫਿਰ ਤੋਂ ਸਕ੍ਰੀਨ 'ਤੇ ਕੰਮ ਕਰਦੇ ਦੇਖਣ ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਅਗਲੇ ਸੀਜ਼ਨ ਦਾ ਹੈ। ਇਸ 'ਚ ਕਪਿਲ ਦੇ ਨਾਲ ਸੁਨੀਲ ਦੀ ਵਾਪਸੀ ਫਾਈਨਲੀ ਹੋ ਰਹੀ ਹੈ। ਸ਼ੋਅ ਦੀ ਸ਼ੂਟਿੰਗ 16 ਦਸੰਬਰ ਤੋਂ ਸ਼ੁਰੂ ਹੋਣੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News