ਅਰਸ਼ੀ ਖਾਨ ਤੇ ਰਾਖੀ ਸਾਵੰਤ ਨੇ ਸਲਮਾਨ ਤੋਂ ਮੰਗੇ 5 ਕਰੋੜ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

6/21/2018 4:58:27 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਕ ਸਲਮਾਨ ਖਾਨ ਦੀ ਫਿਲਮ 'ਰੇਸ 3' ਨੇ 100 ਕਰੋੜ ਰੁਪਏ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦੀ ਜ਼ਬਰਦਸਤ ਕਮਾਈ ਨੇ ਰਾਖੀ ਸਾਵੰਤ ਤੇ ਅਰਸ਼ੀ ਖਾਨ ਨੂੰ ਸੁਪਰਸਟਾਰ ਤੋਂ ਪੈਸੇ ਮੰਗਣ ਦਾ ਬਹਾਨਾ ਦੇ ਦਿੱਤਾ ਹੈ। ਦੋਵਾਂ ਨੇ ਸਲਮਾਨ ਦੀ ਇਸ ਵੱਡੀ ਉਪਲੱਬਧੀ 'ਤੇ ਉਸ ਤੋਂ 5 ਕਰੋੜ ਰੁਪਏ ਦੀ ਮੰਗ ਕਰ ਦਿੱਤੀ ਹੈ। ਜਦੋਂ ਇਕ ਪੱਤਰਕਾਰ ਨੇ 'ਰੇਸ 3' ਦੇ 100 ਕਰੋੜ ਰੁਪਏ ਦੇ ਕਲੱਬ 'ਚ ਸ਼ਾਮਲ ਹੋਣ ਬਾਰੇ ਅਰਸ਼ੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਸਲਮਾਨ ਖਾਨ ਨੂੰ ਫਿਲਮ ਦੀ ਕਮਾਈ 'ਚੋਂ ਘੱਟੋਂ-ਘੱਟ 5 ਕਰੋੜ ਰੁਪਏ ਮੈਨੂੰ ਦੇਣੇ ਚਾਹੀਦੇ ਹਨ। ਅਰਸ਼ੀ ਨੇ ਕਿਹਾ ਕਿ ਮੈਂ ਇਹ ਫਿਲਮ ਸਲਮਾਨ ਖਾਨ ਕਾਰਨ ਹੀ ਦੇਖੀ ਹੈ ਤੇ ਉਨ੍ਹਾਂ ਵਰਗਾ ਕੋਈ ਨਹੀਂ ਹੈ।'' ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਵੀ ਅਰਸ਼ੀ ਖਾਨ ਸਲਮਾਨ ਦੀਆਂ ਤਾਰੀਫਾਂ ਕਰਦੀ ਨਹੀਂ ਥੱਕਦੀ ਸੀ।
PunjabKesari
ਰਾਖੀ ਸਾਵੰਤ ਵੀ ਇਸ ਮਾਮਲੇ 'ਚ ਪਿੱਛੇ ਨਾ ਰਹੀਂ ਤੇ ਉਸ ਨੇ ਕਿਹਾ, ''ਮੈਨੂੰ ਵੀ 'ਰੇਸ 3' ਦਾ ਪ੍ਰਚਾਰ ਕੀਤਾ ਹੈ। ਮੈਂ ਲੋਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਸੀ ਤਾਂ ਮੈਨੂੰ ਵੀ ਕੁਝ ਮਿਲਣਾ ਚਾਹੀਦਾ ਹੈ।'' ਸਲਮਾਨ ਦੇ ਬੇਹਿਤਰੀਨ ਅਭਿਨੈ ਤੋਂ ਪ੍ਰਭਾਵਿਤ ਹੋ ਕੇ ਰਾਖੀ ਨੇ ਕਿਹਾ, ''ਫਿਲਮ 'ਚ ਸਲਮਾਨ ਖਾਨ ਸਿਲਵੇਸਟਰ ਸਟੇਲਾਨ (ਹਾਲੀਵੁੱਡ ਅਭਿਨੇਤਾ) ਵਾਂਗ ਦਿਖ ਰਹੇ ਹਨ।'' ਫਿਲਮ ਨੇ 3 ਦਿਨਾਂ 'ਚ 100 ਕਰੋੜ ਤੋਂ ਜ਼ਿਆਦਾ ਕਮਾਈ ਕਰ ਲਈ ਹੈ। 
PunjabKesari
ਦੱਸਣਯੋਗ ਹੈ ਕਿ ਸਲਮਾਨ ਖਾਨ ਸਟਾਰਰ ਫਿਲਮ 'ਰੇਸ 3' ਰਿਲੀਜ਼ ਦੇ ਤਕਰੀਬਨ 4 ਦਿਨਾਂ ਦੇ ਅੰਦਰ ਹੀ 120 ਕਰੋੜ 71 ਲੱਖ ਰੁਪਏ ਦੀ ਕਮਾਈ ਕਰ ਚੁੱਕੀ ਹੈ। 15 ਜੂਨ ਨੂੰ ਰਿਲੀਜ਼ ਹੋਈ ਰੇਮੋ ਡਿਸੂਜਾ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਸਲਮਾਨ ਖਾਨ ਤੇ ਰਮੇਸ਼ ਤੌਰਾਨੀ ਦੇ ਪ੍ਰੋਡਕਸ਼ਨ 'ਚ ਬਣੀ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News