ਤਾਂ ਇੰਝ ਬਣੇ ਸੀ ਸਲਮਾਨ ਤੇ ਸ਼ਾਹਰੁਖ ਇਕ-ਦੂਜੇ ਦੇ ਦੁਸ਼ਮਣ
4/17/2019 10:22:46 AM
ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਦੋਸਤੀ ਅਕਸਰ ਫਿਲਮਾਂ ਤੇ ਪਾਰਟੀਆਂ 'ਚ ਨਜ਼ਰ ਆਉਂਦੀ ਹੈ। ਦੋਵੇਂ ਪਿਛਲੇ ਕੁਝ ਸਾਲਾਂ ਤੋਂ ਇਕ-ਦੂਜੇ ਦੀਆਂ ਫਿਲਮਾਂ 'ਚ ਕਿਰਦਾਰ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰ ਇਕ ਸਮਾਂ ਜਦੋਂ ਦੋਵਾਂ ਵਿਚਕਾਰ ਬਹੁਤ ਜ਼ਿਆਦਾ ਦੁਸ਼ਮਣੀ ਸੀ।
ਸਲਮਾਨ ਤੇ ਸ਼ਾਹਰੁਖ ਦੀ ਦੁਸ਼ਮਣੀ ਕਰਕੇ ਬਾਲੀਵੁੱਡ ਵੀ ਦੋ ਗੁੱਟਾਂ 'ਚ ਵੰਡਿਆ ਹੋਇਆ ਸੀ। ਇਕ ਗੁੱਟ ਸਲਮਾਨ ਦੇ ਨਾਲ ਸੀ ਤੇ ਦੂਜਾ ਸ਼ਾਹਰੁਖ ਦੇ ਨਾਲ ਸੀ ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਦੋਵਾਂ ਵਿਚਕਾਰ ਇਹ ਦੁਸ਼ਮਣੀ ਪਈ ਕਿਸ ਤਰ੍ਹਾਂ?
ਦਰਅਸਲ ਇਹ ਦੁਸ਼ਮਣੀ ਉਦੋਂ ਸ਼ੁਰੂ ਹੋਈ ਸੀ ਜਦੋਂ ਸਾਲ 2002 'ਚ ਸਲਮਾਨ ਖਾਨ ਤੇ ਐਸ਼ਵਰਿਆ ਰਾਏ ਬੱਚਨ ਵਿਚਕਾਰ ਦੂਰੀਆਂ ਵੱਧਣ ਲੱਗੀਆਂ ਸਨ। ਇਸ ਦੌਰਾਨ ਸਲਮਾਨ ਨੇ ਇਕ ਫਿਲਮ ਦੇ ਸੈੱਟ 'ਤੇ ਐਸ਼ਵਰਿਆ ਨਾਲ ਬਹੁਤ ਬਦਤਮੀਜ਼ੀ ਕੀਤੀ ਸੀ। ਦੱਸ ਦਈਏ ਕਿ ਸਲਮਾਨ ਦਾ ਇਹ ਡਰਾਮਾ 4 ਘੰਟੇ ਚੱਲਦਾ ਰਿਹਾ।
ਇਸ ਨੂੰ ਦੇਖ ਕੇ ਸ਼ਾਹਰੁਖ ਖਾਨ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਨੇ ਸ਼ਾਹਰੁਖ ਦਾ ਕਾਲਰ ਫੜ੍ਹ ਲਿਆ। ਇਸ ਤੋਂ ਬਾਅਦ ਉਸ ਨੇ ਮੁਆਫੀ ਵੀ ਨਹੀਂ ਮੰਗੀ। ਇਸ ਘਟਨਾ ਤੋਂ ਬਾਅਦ ਦੋਵਾਂ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ। ਐਸ਼ਵਰਿਆ ਤੇ ਸਲਮਾਨ ਦਾ ਬ੍ਰੇਕਅੱਪ ਹੋ ਗਿਆ ਅਤੇ ਸਲਮਾਨ ਤੇ ਸ਼ਾਹਰੁਖ ਨੇ ਆਪਸ 'ਚ ਬੋਲਣਾ ਬੰਦ ਕਰ ਦਿੱਤਾ।
ਇਸ ਤੋਂ ਬਾਅਦ 16 ਜੁਲਾਈ 2008 ਨੂੰ ਕੈਟਰੀਨਾ ਕੈਫ ਦੇ ਜਨਮ ਦਿਨ 'ਤੇ ਸਲਮਾਨ ਤੇ ਸ਼ਾਹਰੁਖ ਨੂੰ ਬੁਲਾਇਆ ਗਿਆ। ਇਸ ਪਾਰਟੀ 'ਚ ਸ਼ਾਹਰੁਖ ਖਾਨ ਨੇ ਸਲਮਾਨ ਨੂੰ ਐਸ਼ਵਰਿਆ ਰਾਏ ਦਾ ਨਾਂ ਲੈ ਕੇ ਚਿੜਾਉਣਾ ਸ਼ੁਰੂ ਕਰ ਦਿੱਤਾ। ਸਲਮਾਨ ਖਾਨ ਨੇ ਵੀ ਇਸ ਮਜ਼ਾਕ ਦਾ ਜਵਾਬ ਮਜ਼ਾਕ 'ਚ ਦਿੱਤਾ ਅਤੇ ਦੇਖਦੇ ਹੀ ਦੇਖਦੇ ਇਹ ਮਜ਼ਾਕ ਇੰਨ੍ਹਾ ਬੁਰਾ ਹੋ ਜਾਵੇਗਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਦੋਹਾਂ ਵਿਚਾਲੇ ਤੂੰ-ਤੂੰ ਮੈਂ -ਮੈਂ ਸ਼ੁਰੂ ਹੋ ਗਈ।
ਸਲਮਾਨ ਨੂੰ ਆਮਿਰ ਖਾਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਦੋਵੇਂ ਖਾਨ ਇਕ-ਦੂਜੇ ਦੇ ਕੱਟੜ ਦੁਸ਼ਮਣ ਰਹੇ ਪਰ ਇਹ ਦੁਸ਼ਮਣੀ ਇਕ ਵਾਰ ਫਿਰ ਦੋਸਤੀ 'ਚ ਬਦਲ ਗਈ। ਜਦੋਂ ਦੋਵੇਂ ਸਾਮਨਾ ਨੇਤਾ ਬਾਬਾ ਸਦੀਕੀ ਦੀ ਇਫਤਾਰ ਪਾਰਟੀ 'ਚ ਇੱਕਠੇ ਹੋਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ