''ਬਿੱਗ ਬੌਸ 12'' ਦੇ ਪ੍ਰੋਮੋ ''ਚ ਦਿਸੇਗਾ ਸਭ ਤੋਂ ਵੱਡਾ ਟਵਿਸਟ

Wednesday, August 8, 2018 9:50 AM
''ਬਿੱਗ ਬੌਸ 12'' ਦੇ ਪ੍ਰੋਮੋ ''ਚ ਦਿਸੇਗਾ ਸਭ ਤੋਂ ਵੱਡਾ ਟਵਿਸਟ

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 12 ਜਲਦ ਹੀ ਟੀ. ਵੀ. 'ਤੇ ਵਾਪਸੀ ਕਰ ਰਿਹਾ ਹੈ। ਇਸ ਸ਼ੋਅ ਦਾ 16 ਸਤੰਬਰ ਨੂੰ ਗ੍ਰੈਂਡ ਪ੍ਰੀਮੀਅਰ ਕੀਤਾ ਜਾਵੇਗਾ। ਸਲਮਾਨ ਨੇ ਇਸ ਸ਼ੋਅ ਲਈ ਪ੍ਰੋਮੋ ਮਹਿਬੂਬ ਸਟੂਡੀਓ 'ਚ ਸ਼ੂਟ ਕਰ ਲਏ ਗਏ ਹਨ। ਸ਼ੂਟ ਹੋਏ 5 ਪ੍ਰੋਮੋ ਜਲਦ ਹੀ ਆਨ ਏਅਰ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਸੀਜ਼ਨ ਦੇ ਪ੍ਰੋਮੋ ਵੀ ਇਸੇ ਸਟੂਡੀਓ 'ਚ ਸ਼ੂਟ ਕੀਤੇ ਗਏ ਸੀ। ਇਸ ਵਾਰ ਸ਼ੋਅ ਦੇ ਫੋਰਮੈਟ ਨੂੰ ਬਦਲਿਆ ਗਿਆ ਹੈ। ਇਸ ਵਾਰ ਸ਼ੋਅ 'ਚ ਜੋੜਿਆਂ ਦੀ ਐਂਟਰੀ ਹੋ ਰਹੀ ਹੈ। ਇਸ ਨੂੰ ਦੇਖ ਕੇ ਉਮੀਦ ਹੈ ਕਿ ਪ੍ਰੋਮੋ 'ਚ ਵੀ ਸਲਮਾਨ ਖਾਨ ਦਾ ਡੱਬਲ ਕਿਰਦਾਰ ਹੀ ਨਜ਼ਰ ਆਵੇਗਾ। 'ਬਿੱਗ ਬੌਸ' ਦੇ 12ਵੇਂ ਸੀਜ਼ਨ 'ਚ 7 ਆਮ ਲੋਕਾਂ ਦੀਆਂ ਜੋੜੀਆਂ ਤੇ 6 ਸੈਲੀਬ੍ਰਿਟੀ ਜੋੜੀਆਂ ਦਿਸਣਗੀਆਂ।
ਦੱਸਣਯੋਗ ਹੈ ਕਿ ਇਸ ਸ਼ੋਅ ਲਈ ਕਈ ਗੇਅ ਤੇ ਲੈਸਬੀਅਨ ਜੋੜੀਆਂ ਨੂੰ ਵੀ ਸ਼ਾਰਟਲਿਸਟ ਕੀਤਾ ਗਿਆ ਹੈ। ਖਬਰਾਂ ਤਾਂ ਇਹ ਵੀ ਹਨ ਕਿ ਮੇਕਰਸ ਐਡਲਟ ਸਟਾਰਸ ਦੀ ਤਲਾਸ਼ 'ਚ ਵੀ ਹਨ। ਮੀਡੀਆ 'ਚ ਕੁਝ ਜੋੜੀਆਂ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ। ਕਾਮੇਡੀਅਨ ਸਿਧਾਰਥ ਸਾਗਰ ਤੇ ਉਸ ਦੀ ਪ੍ਰੇਮਿਕਾ ਸੁਬੁਹੀ ਜੋਸ਼, ਮਿਲਿੰਦ ਸੋਮਨ ਨਾਲ ਪਤਨੀ ਅੰਕਿਤਾ ਕੋਂਵਰ, ਨਿਕੇਤਨ ਧੀਰ ਤੇ ਕ੍ਰਿਤੀਕਾ ਸੇਂਗਰ, ਰਿਤਵੀਕ ਧਨਜਾਨੀ ਤੇ ਪ੍ਰੇਮਿਕਾ ਆਸ਼ਾ ਨੇਗੀ, ਮਨੀਸ਼ ਨਾਗਦੇਵ, ਹੈਲੀ ਸ਼ਾਹ ਤੇ ਕਈਆਂ ਨੂੰ ਅਪ੍ਰੋਚ ਕੀਤਾ ਗਿਆ ਹੈ।


Edited By

Sunita

Sunita is news editor at Jagbani

Read More