ਸਲਮਾਨ ਤੋਂ ਘੱਟ ਲਗਜ਼ਰੀ ਨਹੀਂ ਹੈ ਸ਼ੇਰਾ ਦੀ ਰਾਇਲ ਜ਼ਿੰਦਗੀ, ਰੱਖਦਾ ਹੈ ਰਾਜਿਆਂ ਵਰਗੇ ਸ਼ੌਂਕ

Wednesday, May 22, 2019 11:39 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਹਾਲ ਹੀ 'ਚ ਆਪਣੀਆਂ ਵੀਡੀਓਜ਼ ਨੂੰ ਲੈ ਹਰ ਪਾਸੇ ਛਾਇਆ ਹੋਇਆ ਹੈ। ਸ਼ੇਰਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਸ਼ੇਰਾ ਇਕ ਵਿਅਕਤੀ ਨੂੰ ਜਿਮ 'ਚ ਕਸਰਤ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀਡੀਓ ਕਾਫੀ ਫਨੀ ਹੈ ਅਤੇ ਇਸ ਵੀਡੀਓ ਨੂੰ ਕਰੀਬ 2 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ 'ਚ ਸ਼ੇਰਾ ਆਪਣੇ ਮਾਲਕ ਯਾਨੀ ਸਲਮਾਨ ਖਾਨ ਵਾਂਹ ਐਕਟਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਉਹ ਸਫਲ ਵੀ ਹੋਇਆ।

PunjabKesari

ਬੈਸਟ ਸੈਲੀਬ੍ਰਿਟੀਜ਼ ਬਾਡੀਗਾਰਡ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਸ਼ੇਰਾ ਦੀਆਂ ਕਈ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ 'ਚ ਉਹ ਪਰਸਨਲ ਚਾਪਰ ਤੇ ਪਲੇਨ 'ਚ ਸਫਰ ਕਰਦੇ ਦਿਖ ਰਹੇ ਹਨ। ਵਿਦੇਸ਼ਾਂ 'ਚ ਆਉਣਾ-ਜਾਣਾ ਤੇ ਵੱਡੇ-ਵੱਡੇ ਸਟਾਰਸ ਨਾਲ ਪਾਰਟੀ ਕਰਨਾ ਸ਼ੇਰਾ ਦੇ ਲਾਈਫ ਸਟਾਈਲ 'ਚ ਸ਼ਾਮਲ ਹੈ। ਹਾਲ ਹੀ 'ਚ ਸ਼ੇਰਾ ਨੂੰ ਬੈਸਟ ਸੈਲੀਬ੍ਰਿਟੀਜ਼ ਬਾਡੀਗਾਰਡ 2019 ਦੇ ਐਵਾਰਡਜ਼ ਨਾਲ ਵੀ ਨਵਾਜਿਆ ਗਿਆ ਸੀ।

PunjabKesari

ਸਲਮਾਨ ਦਾ ਸਭ ਤੋਂ ਵਫਾਦਾਰ ਪਰਸਨਲ ਬਾਡੀਗਾਰਡ ਹੈ ਸ਼ੇਰਾ

ਦੱਸ ਦਈਏ ਕਿ ਸ਼ੇਰਾ ਸਲਮਾਨ ਖਾਨ ਦਾ ਸਭ ਤੋਂ ਵਫਾਦਾਰ ਪਰਸਨਲ ਬਾਡੀਗਾਰਡ ਹੈ। ਸ਼ੇਰਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦਾ ਹੈ। ਇੰਸਟਾਗ੍ਰਾਮ 'ਤੇ ਸ਼ੇਰਾ @beingshera ਨਾਂ ਨਾਲ ਸੋਸ਼ਲ ਮੀਡੀਆ 'ਤੇ ਸਰਗਰਮ ਹੈ। ਉਥੇ ਹੀ ਸਲਮਾਨ ਖਾਨ ਦੇ ਇੰਸਟਾਗ੍ਰਾਮ ਅਕਾਊਂਟ ਦਾ ਨਾਂ @beingsalmankhan ਹੈ। ਸ਼ੇਰਾ ਆਪਣੇ ਮਾਲਕ ਦੀ ਹਰ ਚੀਜ਼ ਫਾਲੋ ਕਰਦਾ ਹੈ।

PunjabKesari

ਸਲਮਾਨ ਵਾਂਗ ਸ਼ੇਰਾ ਨੂੰ ਵੀ ਫਿੱਟ ਰਹਿਣ ਤੇ ਜਿਮ ਕਰਨ ਦਾ ਬਹੁਤ ਸ਼ੌਕ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਜਿਮ ਕਰਦਿਆਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇੰਸਟਾ 'ਤੇ ਸ਼ੇਰਾ ਦੇ ਫਾਲੋਅਰਸ 1 ਲੱਖ ਤੋਂ ਜ਼ਿਆਦਾ ਹਨ।

PunjabKesari

ਪਿਛਲੇ 20 ਸਾਲਾਂ ਤੋਂ ਦੇਸ਼ਾਂ ਵਿਦੇਸ਼ਾਂ 'ਚ ਸਲਮਾਨ ਦੀ ਕਰਦੈ ਰੱਖਿਆ

ਪਿਛਲੇ 20 ਸਾਲਾਂ ਤੋਂ ਬਾਡੀਗਾਰਡ ਸ਼ੇਰਾ ਸਲਮਾਨ ਖਾਨ ਦੀ ਦੇਸ਼ਾਂ ਵਿਦੇਸ਼ਾਂ 'ਚ ਰੱਖਿਆ ਕਰ ਰਿਹਾ ਹੈ। ਅੱਜ ਸ਼ੇਰਾ ਦਾ ਰੁਤਬਾ ਕਿਸੇ ਫਿਲਮੀ ਸਟਾਰ ਨਾਲੋਂ ਘੱਟ ਨਹੀਂ ਹੈ। ਸਲਮਾਨ ਵੀ ਹੁਣ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ ਸਮਝਦੇ ਹਨ।

PunjabKesari

ਸਲਮਾਨ ਦੇ ਕਹਿਣ 'ਤੇ ਸ਼ੇਰਾ ਨੇ ਆਪਣੀ ਇਵੈਂਟ ਕੰਪਨੀ ਵਿਜਕਰਾਫਟ ਵੀ ਖੋਲ੍ਹੀ ਹੈ ਅਤੇ ਨਾਲ ਹੀ ਉਸ ਦੀ ਇਕ ਹੋਰ ਕੰਪਨੀ ਟਾਇਗਰ ਸਿਕਿਓਰਿਟੀ ਵੀ ਹੈ, ਜੋ ਸੈਲੀਬਰੇਟੀਜ਼ ਨੂੰ ਸੁਰੱਖਿਆ ਦਿੰਦੀ ਹੈ।

PunjabKesari

ਇਕ ਸਾਲ 'ਚ ਸਲਮਾਨ ਤੋਂ ਵਸੂਲਦਾ 2 ਕਰੋੜ

ਖਬਰਾਂ ਮੁਤਾਬਕ ਸ਼ੇਰਾ ਸਲਮਾਨ ਖਾਨ ਦੀ ਰੱਖਿਆ ਕਰਨ ਲਈ ਸਾਲ 'ਚ 2 ਕਰੋੜ ਰੁਪਏ ਲੈਂਦਾ ਹੈ ਯਾਨੀ ਮਹੀਨੇ ਦੇ ਤਕਰੀਬਨ 16 ਲੱਖ ਰੁਪਏ ਉਹ ਤਨਖਾਹ ਵਜੋਂ ਲੈਂਦਾ ਹੈ। ਸ਼ੇਰਾ ਮੁੰਬਈ 'ਚ ਸਲਮਾਨ ਦੇ ਗੁਆਂਢ 'ਚ ਰਹਿੰਦਾ ਹੈ।

PunjabKesari

ਸਿੱਖ ਪਰਿਵਾਰ ਨਾਲ ਰੱਖਦੈ ਸਬੰਧ

ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਕ ਸੀ। ਇਹ ਹੀ ਕਾਰਨ ਹੈ ਕਿ ਉਹ 1987 'ਚ ਜੂਨੀਅਰ ਮਿਸਟਰ ਮੁੰਬਈ ਅਤੇ ਇਸ ਤੋਂ ਅਗਲੇ ਸਾਲ ਜੂਨੀਅਰ ਵਰਗ 'ਚ ਮਿਸਟਰ ਮਹਾਰਾਸ਼ਟਰ ਚੁਣਿਆ ਗਿਆ।

PunjabKesari

ਪਿਤਾ ਮੁੰਬਈ 'ਚ ਕਰਦੈ ਸਨ ਗੱਡੀਆਂ ਦੀ ਰਿਪੇਅਰ

ਸ਼ੇਰਾ ਦੇ ਪਿਤਾ ਮੁੰਬਈ 'ਚ ਗੱਡੀਆਂ ਦੀ ਰਿਪੇਅਰ ਕਰਨ ਦੀ ਵਰਕਸ਼ਾਪ ਚਲਾਉਂਦੇ ਸਨ। ਉਸ ਦੇ ਪਿਤਾ ਉਸ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਸਨ।

PunjabKesari


Edited By

Sunita

Sunita is news editor at Jagbani

Read More