ਦਬੰਗ ਖਾਨ ਨੇ ਫਿਲਮ ਇੰਡਸਟਰੀ ''ਚ ਕੀਤੇ 30 ਸਾਲ ਪੂਰੇ, ਜਾਣੋ ਖਾਸ ਦਿਲਚਸਪ ਕਿੱਸੇ

Wednesday, August 22, 2018 4:50 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਫਿਲਮ ਇੰਡਸਟਰੀ 'ਚ 30 ਸਾਲ ਪੂਰੇ ਕਰ ਲਏ ਹਨ। ਦਬੰਗ ਖਾਨ ਨੇ ਆਪਣੇ ਇੰਨੇ ਸਾਲਾਂ ਦੇ ਕਰੀਅਰ 'ਚ ਕਈ ਉਤਰਾਅ-ਚੜਾਅ ਦੇਖੇ ਹਨ। ਕਦੇ ਚਾਕਲੇਟੀ ਇਮੇਜ਼ ਵਾਲੇ ਸਲਮਾਨ ਖਾਨ ਤੋਂ ਕਿਸੇ ਨੂੰ ਉਮੀਦ ਨਹੀਂ ਸੀ ਕਿ ਕਦੇ ਉਹ ਵੀ ਬਾਲੀਵੁੱਡ 'ਤੇ ਰਾਜ਼ ਕਰਨਗੇ।

PunjabKesari

ਸਲਮਾਨ ਦੇ ਸਟਾਰਡਮ 'ਤੇ ਅੱਜ ਕਿਸੇ ਦੇ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਸਲਮਾਨ ਦਾ ਨਾਂ ਹੀ ਕਾਫੀ ਹੈ। ਅੱਜ ਸਲਮਾਨ ਕੋਈ ਨਾਂ ਨਹੀਂ ਸਗੋਂ ਬ੍ਰਾਂਡ ਬਣ ਚੁੱਕਿਆ ਹੈ। ਸਲਮਾਨ ਨੇ ਸਾਰਿਆਂ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਮੰਨਿਆ ਹੈ। ਇਹ ਗੱਲ ਡਿਜ਼ਾਈਨਰ ਐਸ਼ਲੇ ਰਿਬੇਲੋ ਨੇ ਆਖੀ ਹੈ।

PunjabKesari

ਐਸ਼ਲੇ ਨੇ ਇੰਡਸਟਰੀ 'ਚ ਸਲਮਾਨ ਦੇ 30 ਸਾਲ ਪੂਰੇ ਹੋਣ 'ਤੇ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਦਿਆਂ ਕਿਹਾ, ਲੰਬੇ ਸਮੇਂ ਤੋਂ ਸਲਮਾਨ ਨਾਲ ਕੰਮ ਕਰ ਰਹੇ ਹਾਂ। ਸਲਮਾਨ ਨੇ ਸਾਲ 1988 'ਚ ਫਿਲਮ 'ਬੀਵੀ ਹੋ ਤੋ ਐਸੀ' ਨਾਲ ਇਕ ਸਪੋਰਟਿੰਗ ਐਕਟਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਸਲਮਾਨ ਨੇ 30 ਸਾਲਾਂ 'ਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ, ਜੋ ਸ਼ਾਹਿਦ ਹੀ ਕੋਈ ਬਾਲੀਵੁੱਡ ਸਟਾਰ ਹੁਣ ਤੱਕ ਕਰ ਸਕਿਆ ਹੈ। ਸਲਮਾਨ ਦਾ ਨਾਂ ਉਨ੍ਹਾ ਬਾਲੀਵੁੱਡ ਸਟਾਰਸ 'ਚ ਗਿਣਿਆ ਜਾਂਦਾ ਹੈ, ਜੋ ਬਲਾਕਬਸਟਰ ਫਿਲਮ ਦੀ ਗਾਰੰਟੀ ਹਨ।

PunjabKesari

ਉਨ੍ਹਾਂ ਦੀ ਕੋਈ ਫਿਲਮ ਫਲਾਪ ਹੋਣ ਤੋਂ ਬਾਅਦ ਵੀ 100 ਕਰੋੜ ਦਾ ਬਿਜ਼ਨੈੱਸ ਕਰ ਹੀ ਲੈਂਦੀ ਹੈ। ਆਪਣੀ ਹਰ ਫਿਲਮ ਨਾਲ ਉਹ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾਉਂਦੇ ਹਨ।

PunjabKesari

ਉਨ੍ਹਾਂ ਨੇ ਬੈਕ ਟੂ ਬੈਕ ਬਾਕਸ ਆਫਿਸ 'ਤੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਲਮਾਨ ਅਸਲ 'ਚ ਬਾਕਸ ਆਫਿਸ ਦੇ ਕਿੰਗ ਹਨ। ਫਿਲਮੀ ਇੰਡਸਟਰੀ 'ਚ 30 ਸਾਲ ਪੂਰੇ ਹੋਣ 'ਤੇ ਸਾਡੀ ਸਾਰੀ ਟੀਮ ਵਲੋਂ ਇਸ ਸਿਕੰਦਰ ਨੂੰ ਵਧਾਈ।

PunjabKesari


Edited By

Sunita

Sunita is news editor at Jagbani

Read More