ਸਲਮਾਨ ਨੇ ਬੰਦ ਹੋਣ ਤੋਂ ਬਚਾਇਆ ਕਪਿਲ ਸ਼ਰਮਾ ਦਾ ਸ਼ੋਅ, ਇਹ ਹੈ ਵਜ੍ਹਾ

5/29/2017 3:02:31 PM

ਮੁੰਬਈ— ਕਪਿਲ ਸ਼ਰਮਾ ਕਿਸੇ ਨਾ ਕਿਸੇ ਵਜ੍ਹਾ ਕਾਰਨ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਇਹ ਸੁਣਨ ਨੂੰ ਮਿਲਿਆ ਕਿ ਕਪਿਲ ਦਾ ਸ਼ੋਅ ਬੰਦ ਹੋਣ ਵਾਲਾ ਹੈ ਪਰ ਫਿਲਹਾਲ ਸਲਮਾਨ ਖਾਨ ਨੇ ਅਜਿਹਾ ਹੋਣ ਤੋਂ ਰੋਕ ਦਿੱਤਾ ਹੈ।
ਅਸਲ 'ਚ ਸੋਨੀ ਚੈਨਲ 'ਤੇ ਸਲਮਾਨ ਖਾਨ ਵਲੋਂ ਹੋਸਟ ਕੀਤਾ ਜਾਣ ਵਾਲਾ ਸ਼ੋਅ 'ਦਸ ਕਾ ਦਮ' ਮੁੜ ਪ੍ਰਸਾਰਿਤ ਹੋਣ ਵਾਲਾ ਸੀ ਪਰ ਫਿਲਹਾਲ ਸਲਮਾਨ ਆਪਣੀ ਆਉਣ ਵਾਲੀਆਂ ਫਿਲਮਾਂ 'ਟਿਊਬਲਾਈਟ' ਤੇ 'ਟਾਈਗਰ ਜ਼ਿੰਦਾ ਹੈ' 'ਚ ਕਾਫੀ ਰੁੱਝੇ ਨਜ਼ਰ ਆ ਰਹੇ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਸ਼ੋਅ ਅਗਲੇ ਦੋ ਮਹੀਨਿਆਂ ਲਈ ਅੱਗੇ ਵਧਾ ਦਿੱਤਾ ਗਿਆ ਹੈ। ਅਜਿਹੇ 'ਚ ਕਪਿਲ ਸ਼ਰਮਾ ਦਾ ਸ਼ੋਅ ਅਗਲੇ ਦੋ ਮਹੀਨੇ ਹੋਰ ਪ੍ਰਸਾਰਿਤ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News