ਸਲਮਾਨ ਖਾਨ ਨੇ ''ਲੁਧਿਆਣਾ'' ''ਚ ਕੀਤੀ ਸ਼ਾਪਿੰਗ

11/18/2018 4:48:09 PM

ਲੁਧਿਆਣਾ (ਮੀਨੂ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਪੰਜਾਬ ਦੇ ਸ਼ਹਿਰ ਲੁਧਿਆਣਾ 'ਚ ਆਪਣੀ ਆਉਣ ਵਾਲੀ ਫਿਲਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹਾਲਾਂਕਿ ਕੁਝ ਦਿਨਾਂ ਲਈ ਸਲਮਾਨ ਖਾਨ ਨੂੰ ਆਪਣੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਸ਼ੂਟਿੰਗ ਲਈ ਮੁੰਬਈ ਜਾਣਾ ਪਿਆ। 'ਬਿੱਗ ਬੌਸ 12' ਦੀ ਸ਼ੂਟਿੰਗ ਤੋਂ ਬਾਅਦ ਲੁਧਿਆਣਾ ਪਹੁੰਚ ਚੁੱਕੇ ਹਨ। ਬੀਤੇ ਦਿਨੀਂ ਸਲਮਾਨ ਖਾਨ ਨੇ ਲੁਧਿਆਣਾ ਸ਼ਹਿਰ ਦੇ ਇਕ ਮਾਲ 'ਚ ਸ਼ਾਪਿੰਗ ਦਾ ਮਜ਼ਾ ਲਿਆ।
ਦੱਸ ਦੇਈਏ ਕਿ ਸਲਮਾਨ ਇਨ੍ਹੀਂ ਦਿਨੀਂ 'ਭਾਰਤ' ਦੀ ਸ਼ੂਟਿੰਗ ਲੁਧਿਆਣਾ ਸ਼ਹਿਰ 'ਚ ਕਰ ਰਹੇ ਹਨ।

bharat

ਫਿਲਮ ਨੇ ਕਰੀਬ ਸ਼ੂਟਿੰਗ ਦੇ 50 ਦਿਨ ਪੂਰੇ ਕਰ ਲਏ ਹਨ। ਫਿਲਮ 'ਚ ਦਿਖਾਇਆ ਜਾਣ ਵਾਲਾ ਵਾਹਘਾ ਬਾਰਡਰ ਅਸਲ 'ਚ ਇਕ ਸੈੱਟ ਹੈ, ਜਿਸ ਨੂੰ ਲੁਧਿਆਣਾ ਦੇ ਬਲੋਵਾਲ ਪਿੰਡ ਦੇ ਕਿਸਾਨਾਂ ਦੀ ਜ਼ਮੀਨ 'ਤੇ ਬਣਾਇਆ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਦੇ ਚਰਚਿਤ ਵਾਹਘਾ ਬਾਰਡਰ 'ਤੇ ਸ਼ੂਟਿੰਗ ਦੀ ਆਗਿਆ ਨਾ ਮਿਲਣ ਕਾਰਨ ਇਸ ਦਾ ਸੈੱਟ ਬਣਾਇਆ ਗਿਆ ਹੈ।

ਫਿਲਮ ਦੇ ਸੈੱਟ ਲਈ ਕਿਸਾਨਾਂ ਤੋਂ ਉਨ੍ਹਾਂ ਦੇ ਕੁਝ ਖੇਤ ਕਿਰਾਏ 'ਤੇ ਲਏ ਗਏ ਹਨ, ਜਿਸ ਤੋਂ ਬਾਅਦ ਕਰੀਬ 20 ਦਿਨਾਂ 'ਚ ਸੈੱਟ ਤਿਆਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ 'ਚ ਫਿਲਮ ਦੀ ਸ਼ੂਟਿੰਗ 18 ਨਵੰਬਰ ਤੱਕ ਦਾ ਸ਼ੈਡਿਊਲ ਹੈ। ਇਸ ਤੋਂ ਬਾਅਦ ਫਿਲਮ ਦੇ ਕੁਝ ਹਿੱਸਿਆਂ 'ਚ ਦਿੱਲੀ ਨੂੰ ਵੀ ਫਿਲਮਾਇਆ ਜਾਵੇਗਾ। ਇਸ ਫਿਲਮ ਸਲਮਾਨ ਖਾਨ ਨਾਲ ਕੈਟਰੀਨਾ ਕੈਫ, ਸੁਨੀਲ ਗਰੋਵਰ, ਤੱਬੂ ਤੇ ਦਿਸ਼ਾ ਪਾਟਨੀ ਮੁੱਖ ਭੂਮਿਕਾ 'ਚ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News