ਸੁਨੀਲ ਤੋਂ ਬਾਅਦ ਕਪਿਲ ''ਤੇ ਮਿਹਰਬਾਨ ਹੋਏ ਸਲਮਾਨ ਖਾਨ

Thursday, June 13, 2019 1:09 PM
ਸੁਨੀਲ ਤੋਂ ਬਾਅਦ ਕਪਿਲ ''ਤੇ ਮਿਹਰਬਾਨ ਹੋਏ ਸਲਮਾਨ ਖਾਨ

ਜਲੰਧਰ(ਬਿਊਰੋ) - ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਦੋਸਤੀ ਭਾਵੇਂ ਟੁੱਟ ਚੁੱਕੀ ਹੈ ਪਰ ਇਨ੍ਹਾਂ ਦਿਨੀਂ ਸਲਮਾਨ ਖਾਨ ਦੋਵਾਂ ਦੇ ਹੁਨਰ ਨੂੰ ਤਰਾਸ਼ਨ 'ਚ ਲੱਗੇ ਹੋਏ ਹਨ।ਹਾਲ ਹੀ 'ਚ ਸਲਮਾਨ ਨੇ ਆਪਣੀ ਫਿਲਮ 'ਭਾਰਤ' 'ਚ ਸੁਨੀਲ ਗਰੋਵਰ ਨੂੰ ਰੋਲ ਦਿੱਤਾ ਸੀ ਤੇ ਹੁਣ ਉਹ ਕਪਿਲ ਸ਼ਰਮਾ ਨੂੰ ਵੀ ਆਪਣੀ ਫਿਲਮ 'ਚ ਕੰਮ ਦੇਣ ਦੀ ਯੋਜਨਾ ਬਣਾ ਰਹੇ ਹਨ।ਖਬਰਾਂ ਮੁਤਾਬਕ ਕਪਿਲ ਦੇ ਸ਼ੋਅ ਨੂੰ ਪ੍ਰੋਡਿਊਸ ਕਰਨ ਤੋਂ ਬਾਅਦ ਸਲਮਾਨ ਖਾਨ ਨੇ ਕਪਿਲ ਸ਼ਰਮਾ ਨੂੰ ਫਿਲਮ 'ਚ ਕੰਮ ਦੇਣ ਦਾ ਮਨ ਬਣਾ ਲਿਆ ਹੈ। 'ਸ਼ੇਰਖਾਨ' ਨਾਂ ਦੀ ਸੋਹੇਲ ਖਾਨ ਦੀ ਇਸ ਫਿਲਮ ਨੂੰ ਮੁੜ ਸ਼ੁਰੂ ਕਰਨ ਦੀ ਪਲਾਨਿੰਗ ਸਲਮਾਨ ਖਾਨ ਕਰਨ ਜਾ ਰਹੇ ਹਨ।

ਦਰਅਸਲ ਇਹ ਫਿਲਮ ਕਾਫੀ ਸਮੇਂ ਤੋਂ ਅੱਟਕੀ ਹੋਈ ਸੀ।ਇਸ ਫਿਲਮ 'ਚ ਦੇਰੀ ਦਾ ਕਾਰਨ ਫਿਲਮ ਦੀ ਸਕ੍ਰਿਪਟ ਸੀ ਤੇ ਹੁਣ ਇਸ ਦੀ ਸਕ੍ਰਿਪਟ ਪੂਰੀ ਤਰ੍ਹਾਂ ਤਿਆਰ ਹੈ।ਸਕ੍ਰਿਪਟ ਦੀ 'ਚ ਲੋੜ ਮੁਤਾਬਕ ਤਬਦੀਲੀ ਕੀਤੀ ਗਈ ਹੈ।ਇਸ ਫਿਲਮ 'ਚ ਕਪਿਲ ਸ਼ਰਮਾ ਨੂੰ ਕੰਮ ਦੇਣ ਦੀ ਇਕ ਹੋਰ ਖਾਸ ਵਜ੍ਹਾ ਇਹ ਵੀ ਹੈ ਕਿ ਜਦੋਂ ਕਪਿਲ ਸ਼ਰਮਾ ਕਾਮੇਡੀ ਸਰਕਸ 'ਚ ਬਤੌਰ ਪ੍ਰਤੀਯੋਗੀ ਕੰਮ ਕਰ ਰਹੇ ਸਨ। ਉਸ ਸਮੇਂ ਹੀ ਸੁਹੇਲ ਨੇ ਕਪਿਲ ਨੂੰ ਆਪਣੀ ਫਿਲਮ 'ਸ਼ੇਰਖਾਨ' 'ਚ ਲੇਣ ਦਾ ਵਾਅਦਾ ਕੀਤਾ ਸੀ।ਇਸ ਗੱਲ ਕਰਕੇ ਕਪਿਲ ਕਈ ਵਾਰ ਸੁਹੇਲ ਨੂੰ ਤਾਹਨੇ ਵੀ ਮਾਰ ਚੁੱਕੇ ਹਨ ਤੇ ਹੁਣ ਜਿਵੇਂ ਹੀ ਫਿਲਮ ਸ਼ੁਰੂ ਹੁੰਦੀ ਹੈ ਤਾਂ ਕਪਿਲ ਦਾ 'ਸ਼ੇਰਖਾਨ' 'ਚ ਕੰਮ ਕਰਨਾ ਤੈਅ ਹੈ।  


Edited By

Lakhan

Lakhan is news editor at Jagbani

Read More