ਇਸ ਐਕਟਰ ਦੀ ਬੀਮਾਰੀ ਨੇ ਸਲਮਾਨ ਨੂੰ ਬਣਾਇਆ ਸਟਾਰ, ਇੰਝ ਮਿਲਿਆ ਸੀ ਬ੍ਰੇਕ

12/23/2017 1:25:10 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਜਾਣਕਾਰੀ ਮੁਤਾਬਕ ਸਲਮਾਨ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬੀਵੀ ਹੋ ਤੋ ਐਸੀ' (1988) ਨਾਲ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਛੋਟਾ ਜਿਹਾ ਰੋਲ ਨਿਭਾਇਆ ਸੀ ਪਰ ਇਸ ਫਿਲਮ ਤੋਂ ਬਾਅਦ ਫਿਲਮ 'ਮੈਂਨੇ ਪਿਆਰ ਕੀਆ' (1989) ਨੇ ਉਨ੍ਹਾਂ ਨੂੰ ਰਾਤੋਂ-ਰਾਤ ਸੁਪਰਸਟਾਰ ਬਣਾ ਦਿੱਤਾ। ਇਸ ਫਿਲਮ ਤੋਂ ਬਾਅਦ ਸਲਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਘੱਟ ਹੀ ਲੋਕ ਜਾਣਦੇ ਹਨ ਕਿ ਉਨ੍ਹਾਂ ਨੂੰ ਸਟਾਰ ਬਣਾਉਣ ਦੇ ਪਿੱਛੇ ਕਿਸ ਹੀਰੋ ਦਾ ਹੱਥ ਹੈ।PunjabKesari ਅਸਲ 'ਚ ਫਿਲਮ 'ਚ ਸਲਮਾਨ ਦੇ ਪਹਿਲੇ 'ਪ੍ਰੇਮ' ਦਾ ਰੋਲ ਐਕਟਰ ਫਰਾਜ਼ ਖਾਨ ਨੂੰ ਆਫਰ ਹੋਇਆ ਸੀ, ਜੋ ਅੱਜ ਗੁਮਨਾਮੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਸੂਰਜ ਬੜਜਾਤਿਆ ਨੇ ਫਿਲਮ 'ਚ 'ਪ੍ਰੇਮ' ਦੇ ਕਿਰਦਾਰ ਲਈ ਕਈ ਲੋਕਾਂ ਦਾ ਆਡੀਸ਼ਨ ਲਿਆ ਸੀ। ਇਸ 'ਚ ਵਿੰਦੂ ਦਾਰਾ ਸਿੰਘ , ਦੀਪਕ ਤਿਜੋਰੀ, ਪਿਊਸ਼ ਮਿਸ਼ਰਾ ਤੇ ਫਰਾਜ਼ ਖਾਨ ਵਰਗੇ ਸਟਾਰ ਵੀ ਸ਼ਾਮਲ ਸਨ।PunjabKesari

ਆਖੀਰਕਾਰ ਬੜਜਾਤਿਆ ਨੇ ਫਿਲਮ 'ਚ 'ਪੇਮ' ਦੇ ਰੋਲ ਦੇ ਲਈ ਫਰਾਜ਼ ਖਾਨ ਨੂੰ ਫਾਈਨਲ ਕੀਤਾ ਸੀ। ਫਰਾਜ਼ ਨੇ ਫਿਲਮ ਸਾਈਨ ਵੀ ਕਰ ਦਿੱਤੀ ਸੀ ਪਰ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਹ ਬੀਮਾਰ ਪੈ ਗਏ। ਉਹ ਇਸ ਹਾਲਤ 'ਚ ਨਹੀਂ ਸਨ ਕਿ ਸ਼ੂਟਿੰਗ ਕਰ ਸਕਨ।

PunjabKesari

ਫਰਾਜ਼ ਦੇ ਬੀਮਾਰ ਹੋਣ ਤੇ ਫਿਲਮ ਦੀ ਸ਼ੂਟਿੰਗ ਨਾ ਹੋਣ ਕਾਰਨ ਸੂਰਜ ਬੜਜਾਤਿਆ ਪਰੇਸ਼ਾਨ ਹੋ ਗਏ। ਉਸੇ ਸਮੇਂ ਉਨ੍ਹਾਂ ਨੂੰ ਸਲੀਮ ਖਾਨ ਦੇ ਬੇਟੇ ਸਲਮਾਨ ਖਾਨ ਦਾ ਨਾਂ ਦੱਸਿਆ, ਜੋ ਉਸ ਸਮੇਂ ਫਿਲਮਾਂ 'ਚ ਕੰਮ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਨੇ ਸਲਮਾਨ ਨਾਲ ਮੁਲਾਕਾਤ ਕੀਤੀ ਤੇ ਪ੍ਰੇਮ ਦੇ ਰੋਲ ਲਈ ਉਨ੍ਹਾਂ ਦਾ ਆਡੀਸ਼ਨ ਲਿਆ।

PunjabKesari

ਜ਼ਿਕਰਯੋਗ ਹੈ ਕਿ ਸਲਮਾਨ ਨਾਲ ਮੋਹਨੀਸ਼ ਬਹਿਲ ਨੇ ਵੀ ਇਸ ਫਿਲਮ ਦੇ ਆਡੀਸ਼ਨ ਦਿੱਤਾ ਸੀ। ਆਖੀਰਕਾਰ ਬੜਜਾਤਿਆ ਨੇ ਦੋਹਾਂ ਨੂੰ ਫਾਈਨਲ ਕਰ ਦਿੱਤਾ ਤੇ ਅਜਿਹੇ 'ਚ ਸਲਮਾਨ ਖਾਨ ਨੂੰ ਪਹਿਲਾ ਸ਼ਾਨਦਾਰ ਬ੍ਰੇਕ ਮਿਲਿਆ ਸੀ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News