ਬਾਲੀਵੁੱਡ ਦੇ ਇਹ ਹਨ ਉਹ ਵੱਡੇ ਸਿਤਾਰੇ, ਜੋ ਦੇਖ ਚੁੱਕੇ ਹਨ ਸਲਮਾਨ ਖਾਨ ਦਾ ਗੁੱਸਾ

Saturday, August 4, 2018 3:30 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਗਾਡਫਾਦਰ ਕਹਾਉਣ ਵਾਲੇ ਸਲਮਾਨ ਖਾਨ ਉਂਝ ਤਾਂ ਦਿਲ ਦੇ ਬਹੁਤ ਸਾਫ ਹਨ ਪਰ ਜਦੋਂ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਇਹ ਨਹੀਂ ਦੇਖਦੇ ਕਿ ਉਨ੍ਹਾਂ ਸਾਹਮਣੇ ਕੌਣ ਖੜ੍ਹਾ ਹੈ। ਅਜਿਹਾ ਹੋਣ 'ਤੇ ਉਹ ਸਾਹਮਣੇ ਵਾਲੇ 'ਤੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁੱਸਾ ਕੱਢ ਹੀ ਦਿੰਦੇ ਹਨ। ਅਜਿਹੇ 'ਚ ਗੱਲ ਕਰਾਂਗੇ ਉਨ੍ਹਾਂ 3 ਬਾਲੀਵੁੱਡ ਸਟਾਰਜ਼ ਦੀ, ਜਿਨ੍ਹਾਂ ਨੂੰ ਸਲਮਾਨ ਨੇ ਜ਼ੋਰਦਾਰ ਥੱਪੜ ਮਾਰ ਕੇ ਆਪਣਾ ਗੁੱਸਾ ਸ਼ਾਂਤ ਕੀਤਾ ਸੀ। PunjabKesari
ਸਲਮਾਨ ਅਤੇ ਐਸ਼ਵਰਿਆ ਦੀ ਲੜਾਈ ਉਂਝ ਕਾਫੀ ਪੁਰਾਣੀ ਹੋ ਚੁੱਕੀ ਹੈ ਪਰ ਇਨ੍ਹਾਂ ਦੋਹਾਂ ਦੇ ਵੱਖ ਹੋਣ ਤੋਂ ਪਹਿਲਾਂ ਸਲਮਾਨ ਨੇ ਉਨ੍ਹਾਂ ਦੇ ਘਰ ਜਾ ਕੇ ਕਾਫੀ ਹੜਕੰਪ ਮਚਾਇਆ ਸੀ। ਇਸ ਦੌਰਾਨ ਸਲਮਾਨ ਨੇ ਗੁੱਸੇ 'ਚ ਐਸ਼ਵਰਿਆ ਦੇ ਥੱਪੜ ਤੱਕ ਮਾਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਵਿਚਕਾਰ ਦੂਰੀਆਂ ਖਤਮ ਹੀ ਨਹੀਂ ਹੋਈਆਂ। ਇਸ ਤੋਂ ਬਾਅਦ ਇਕ ਨਾਈਟ ਕਲੱਬ 'ਚ ਪਾਰਟੀ ਦੌਰਾਨ ਰਣਬੀਰ ਅਤੇ ਸਲਮਾਨ ਆਹਮਣੇ-ਸਾਹਮਣੇ ਹੋ ਗਏ ਸਨ।

PunjabKesari

ਇਸ ਦੌਰਾਨ ਪਾਰਟੀ 'ਚ ਸਲਮਾਨ ਨੇ ਕੁਝ ਮੁੰਡਿਆਂ ਵਿਚਕਾਰ ਹੋ ਰਹੀ ਲੜਾਈ ਦੇਖ ਉੱਥੇ ਮੌਜੂਦ ਰਣਬੀਰ ਕਪੂਰ ਨੂੰ ਥੱਪੜ ਮਾਰ ਦਿੱਤਾ ਸੀ। ਇਸ ਦੌਰਾਨ ਸਲਮਾਨ, ਰਣਬੀਰ ਕਪੂਰ ਨੂੰ ਨਹੀਂ ਜਾਣਦੇ ਸਨ। ਉੱਥੇ ਰਣਬੀਰ ਨੇ ਘਰ ਜਾ ਕੇ ਇਹ ਗੱਲ ਰਿਸ਼ੀ ਕਪੂਰ ਨੂੰ ਦੱਸੀ, ਜਿਸ ਤੋਂ ਬਾਅਦ ਰਿਸ਼ੀ ਨੇ ਸਲਮਾਨ ਦੇ ਪਿਤਾ ਸਲੀਮ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ। ਸਲੀਮ ਨੂੰ ਇਹ ਸੁਣ ਕੇ ਦੁੱਖ ਹੋਇਆ ਅਤੇ ਉਨ੍ਹਾਂ ਨੇ ਸਲਮਾਨ ਨੂੰ ਮੁਆਫੀ ਮੰਗਣ ਲਈ ਕਿਹਾ। 

PunjabKesari

ਸਲਮਾਨ ਨੇ ਪਿਤਾ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਦੀ। ਦੱਸ ਦੇਈਏ ਕਿ ਇਕ ਵਾਰ ਸਲਮਾਨ ਨੇ ਦੱਸਿਆ ਸੀ ਕਿ ਇਕ ਵਾਰ ਸੁਭਾਸ਼ ਨੇ ਉਨ੍ਹਾਂ ਦੀ ਗਰਦਨ ਫੜ੍ਹ ਲਈ ਸੀ, ਜਿਸ ਦੇ ਚੱਲਦੇ ਸਲਮਾਨ ਨੇ ਸੁਭਾਸ਼ 'ਤੇ ਹੱਥ ਚੁੱਕ ਦਿੱਤਾ ਸੀ ਪਰ ਬਾਅਦ 'ਚ ਸਭ ਠੀਕ ਹੋ ਗਿਆ ਸੀ।


Edited By

Chanda Verma

Chanda Verma is news editor at Jagbani

Read More