ਸਲਮਾਨ ਖਾਨ ਕਰਨਗੇ ਇਸ ਮਸ਼ਹੂਰ ਅਭਿਨੇਤਰੀ ਦੀ ਬਾਇਓਗ੍ਰਾਫੀ ਲਾਂਚ
3/28/2017 7:27:21 PM
ਮੁੰਬਈ— ਬਾਲੀਵੁੱਡ ਦੀ ਸਦਾਬਹਾਰ ਅਭਿਨੇਤਰੀ ਆਸ਼ਾ ਪਾਰੇਖ ਦੀ ਬਾਇਓਗ੍ਰਾਫੀ ਛੇਤੀ ਹੀ ਲਾਂਚ ਹੋਣ ਵਾਲੀ ਹੈ ਤੇ ਖਾਸ ਗੱਲ ਇਹ ਹੈ ਕਿ ਇਸ ਨੂੰ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਲਾਂਚ ਕਰਨਗੇ। ਦੱਸਣਯੋਗ ਹੈ ਕਿ ਹੁਣ ਤਕ ਬਾਲੀਵੁੱਡ ''ਚ ਕਰਨ ਜੌਹਰ, ਰੇਖਾ, ਰਿਸ਼ੀ ਕਪੂਰ ਵਰਗੇ ਵੱਡੇ ਕਲਾਕਾਰਾਂ ਤੋਂ ਬਾਅਦ ਹੁਣ ਮਸ਼ਹੂਰ ਅਭਿਨੇਤਰੀ ਆਸ਼ਾ ਪਾਰੇਖ ਵੀ ਆਪਣੀ ਬਾਇਓਗ੍ਰਾਫੀ ''ਦਿ ਹਿੱਟ ਗਰਲ'' ਲਾਂਚ ਕਰਨ ਜਾ ਰਹੀ ਹੈ।
ਇਸ ਨੂੰ ਖਾਲਿਦ ਮੁਹੰਮਦ ਨੇ ਲਿਖਿਆ ਹੈ ਤੇ ਇਸ ''ਚ ਆਸ਼ਾ ਪਾਰੇਖ ਦੀ ਜ਼ਿੰਦਗੀ ''ਚ ਆਏ ਉਤਾਰ-ਚੜ੍ਹਾਅ, ਉਸ ਦੇ ਕਰੀਅਰ ''ਚ ਹੋਏ ਬਦਲਾਅ ਤੇ ਬਦਲਦੇ ਦੌਰ ਤੇ ਉਸ ਨਾਲ ਬਦਲਦੀ ਉਸ ਦੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਬਾਰੇ ਬਾਰੀਕੀ ਨਾਲ ਦੱਸਿਆ ਗਿਆ ਹੈ।
ਆਸ਼ਾ ਪਾਰੇਖ ਦੀ ਬਾਇਓਗ੍ਰਾਫੀ ਦਾ ਉਸ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਲਾਂਚ ਕਰਨਗੇ। ਸੂਤਰਾਂ ਮੁਤਾਬਕ 14 ਅਪ੍ਰੈਲ ਨੂੰ ਮੁੰਬਈ ''ਚ ਇਸ ਕਿਤਾਬ ਨੂੰ ਲਾਂਚ ਕੀਤਾ ਜਾਵੇਗਾ। ਆਸ਼ਾ ਪਾਰੇਖ ਦੀ ਇਹ ਆਟੋਬਾਇਓਗ੍ਰਾਫੀ 260 ਸਫਿਆਂ ਦੀ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ