ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਦਾ ''ਬਿੱਗ ਬੌਸ 12'' ਨਾਲ ਜੁੜ ਸਕਦੈ ਖਾਸ ਸੰਬੰਧ, ਇਹ ਹੈ ਵਜ੍ਹਾ
4/20/2018 12:19:07 PM
ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਬਿੱਗ ਬੌਸ 12' ਦੇ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ। 'ਬਿੱਗ ਬੌਸ' ਦੇ ਹੋਸਟ ਦੇ ਨਾਂ 'ਤੇ ਸਿਰਫ ਇਕ ਹੀ ਨਾਂ ਆਉਂਦਾ ਹੈ ਅਤੇ ਉਹ ਹੈ ਸਲਮਾਨ ਖਾਨ, ਕਿਉਂਕਿ ਸਲਮਾਨ ਹੀ ਹਨ, ਜੋ ਇਸ ਸ਼ੋਅ ਨੂੰ ਮਜ਼ੇਦਾਰ ਬਣਾ ਸਕਦੇ ਹਨ ਪਰ ਇਸ ਵਾਰ ਦਾ ਸ਼ੋਅ ਸਲਮਾਨ ਇੱਕਲੇ ਨਹੀਂ ਹੋਸਟ ਕਰਨਗੇ, ਬਲਕਿ ਉਨ੍ਹਾਂ ਨਾਲ ਇਕ ਅਦਾਕਾਰਾ ਵੀ ਹੋ ਸਕਦੀ ਹੈ।
ਜਾਣਕਾਰੀ ਮੁਤਾਬਕ ਇਸ ਵਾਰ 'ਬਿੱਗ ਬੌਸ 12' ਦੀ ਥੀਮ ਜੋੜੀ ਦੇ ਕਾਂਸੈਪਟ 'ਤੇ ਆਧਾਰਿਤ ਹੈ। ਇਸ ਲਈ ਇਸ ਵਾਰ ਘਰ 'ਚ ਐਂਟਰੀ ਜੋੜੀਆਂ 'ਚ ਹੋਵੇਗੀ ਅਤੇ ਟੀਮ ਨੇ ਜੋੜੀਆਂ ਲੱਭਣੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ।
ਇਸ ਵਾਰ ਸਲਮਾਨ ਖਾਨ ਸ਼ੋਅ ਹੋਸਟ ਤਾਂ ਕਰਨਗੇ ਹੀ ਪਰ ਇਸ ਵਾਰ ਟੀਮ ਪਲਾਨ ਕਰ ਰਹੀ ਹੈ ਕਿ ਉਨ੍ਹਾਂ ਨਾਲ ਕੋਈ ਅਭਿਨੇਤਰੀ ਵੀ ਇਸ ਸ਼ੋਅ ਨੂੰ ਹੋਸਟ ਕਰੇ।
ਖਬਰਾਂ ਮੁਤਾਬਕ ਇਸ ਸ਼ੋਅ ਲਈ ਸਲਮਾਨ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦਾ ਨਾਂ ਲਿਆ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ 'ਬਿੱਗ ਬੌਸ 12' ਦੇ ਸਹਿ-ਮੇਜ਼ਬਾਨ ਦੇ ਰੂਪ 'ਚ ਕੈਟਰੀਨਾ ਕੈਫ ਦਾ ਨਾਂ ਸਾਹਮਣੇ ਆ ਰਿਹਾ ਹੈ।
ਕੈਟਰੀਨਾ ਦਾ ਸਲਮਾਨ ਨਾਲ ਕਾਫੀ ਵਧੀਆ ਰਿਲੇਸ਼ਨ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ