ਐਸ਼ ਦੇ ਦਰਵਾਜ਼ੇ 'ਤੇ ਰੋਂਦੇ ਰਹੇ ਸਨ ਸਲਮਾਨ, ਪਿਆਰ 'ਚ ਵਹਿ ਗਿਆ ਸੀ ਖੂਨ

12/28/2017 11:07:15 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਬੀਤੇ ਦਿਨ 52 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 27 ਦਸੰਬਰ 1965 ਨੂੰ ਹੋਇਆ ਸੀ। ਉਹ ਸਲੀਮ ਖਾਨ ਅਤੇ ਸਲਮਾ ਦੇ ਵੱਡੇ ਮੁੰਡੇ ਹਨ। ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ 'ਚ ਜਨਮਦਿਨ ਪਾਰਟੀ ਰੱਖੀ, ਜਿੱਥੇ ਕਈ ਬਾਲੀਵੁੱਡ ਸਟਾਰਜ਼ ਪਹੁੰਚੇ। ਸ਼ੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਰਿਲੀਜ਼ ਹੋਈ ਹੈ। ਸਲਮਾਨ ਖਾਨ ਅਤੇ ਐਸ਼ਵਰਿਆ ਦੀ ਲਵ ਸਟੋਰੀ ਬਾਲੀਵੁੱਡ ਦੀ ਜ਼ਬਰਦਸਤ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ।
PunjabKesariਸਲਮਾਨ ਖਾਨ ਇਸ ਲਵ ਸਟੋਰੀ ਦੇ ਸਟਰਾਂਗ ਹੀਰੋ ਸਨ ਪਰ ਪਿਆਰ ਦੀ ਅੱਗ ਵਿੱਚ ਅਜਿਹੇ ਸੜੇ ਕਿ ਹੀਰੋ ਤੋਂ ਸਿੱਧਾ ਵਿਲੇਨ ਬਣ ਗਏ। ਦੋਹਾਂ 'ਚ ਇੱਕ ਪਿਆਰੀ ਜਿਹੀ ਲਵ ਸਟੋਰੀ ਚੱਲ ਰਹੀ ਸੀ ਪਰ ਸਲਮਾਨ ਆਪਣੀਆਂ ਹੀ ਗਲਤੀਆਂ ਕਾਰਨ ਇਸ ਖੂਬਸੂਰਤ ਰਿਸ਼ਤੇ ਤੋਂ ਹੱਥ ਧੋ ਬੈਠੇ। ਉਸ ਤੋਂ ਬਾਅਦ ਅਭਿਸ਼ੇਕ ਨੇ ਐਸ਼ਵਰਿਆ ਰਾਏ ਦੀ ਜਿੰਦਗੀ ਵਿੱਚ ਐਂਟਰੀ ਲਈ ਅਤੇ ਉਨ੍ਹਾਂ ਨਾਲ ਵਿਆਹ ਕਰ ਲਿਆ।
PunjabKesari

ਸਲਮਾਨ ਨੇ ਬਣਾਇਆ ਸੀ ਐਸ਼ਵਰਿਆ ਦਾ ਕਰੀਅਰ
ਸੂਤਰਾਂ ਮੁਤਾਬਕ ਸਲਮਾਨ ਨੇ ਐਸ਼ਵਰਿਆ ਦਾ ਫਿਲਮੀ ਕਰੀਅਰ ਬਣਾਉਣ ਦੀ ਜ਼ਿੰਮੇਦਾਰੀ ਚੁੱਕੀ ਸੀ ਅਤੇ ਕਈ ਪ੍ਰੋਡਿਊਸਰ ਨੂੰ ਉਨ੍ਹਾਂ ਦੀ ਰੱਜ ਕੇ ਸਿਫਾਰਿਸ਼ ਵੀ ਕੀਤੀ ਸੀ। ਇੱਥੋਂ ਤੱਕ ਕਿ ਸਲਮਾਨ ਦੀ ਵਜ੍ਹਾ ਨਾਲ ਹੀ ਐਸ਼ਵਰਿਆ ਨੂੰ 'ਹਮ ਦਿਲ ਚੁੱਕੇ ਸਨਮ' ਵਰਗੀ ਵੱਡੀ ਫਿਲਮ ਮਿਲੀ। ਸਲਮਾਨ ਦੇ ਦੋਸਤ ਰਹੇ ਸੰਜੈ ਲੀਲਾ ਭੰਸਾਲੀ ਨੇ ਐਸ਼ ਨੂੰ ਇਸ ਫਿਲਮ 'ਚ ਬ੍ਰੇਕ ਦਿੱਤਾ ਸੀ। ਇਹ ਉਹੀ ਫਿਲਮ ਸੀ ਜਿੱਥੋਂ ਸਲਮਾਨ ਅਤੇ ਐਸ਼ਵਰਿਆ ਦੀ ਪ੍ਰੇਮ ਕਹਾਣੀ ਦੀ ਸ਼ੁਰੁਆਤ ਹੋਈ ਸੀ। ਫਿਲਮ ਦੀ ਸ਼ੂਟਿੰਗ ਦੇ ਨਾਲ–ਨਾਲ ਦੋਨੋਂ ਇੱਕ ਦੂਜੇ ਦੇ ਕਰੀਬ ਆਉਣ ਲੱਗੇ।

PunjabKesari

ਦੋਨਾਂ ਨੂੰ ਇੱਕ ਦੂਸਰੇ ਨਾਲ ਪਿਆਰ ਹੋਣ ਲਗਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਦਿਨ ਅੱਧੀ ਰਾਤ ਸਲਮਾਨ ਐਸ਼ਵਰਿਆ ਦੇ ਘਰ ਪਹੁੰਚ ਗਏ ਸਨ ਅਤੇ ਉਨ੍ਹਾਂ ਦਾ ਦਰਵਾਜ਼ਾ ਜ਼ੋਰ-ਜੋਰ ਨਾਲ ਖੜਕਾਉਣ ਲੱਗੇ ਸਨ। ਸਲਮਾਨ ਨੇ ਗੁੱਸੇ 'ਚ ਆ ਕੇ 19ਵੀਂ ਮੰਜਿਲ ਤੋਂ ਛਾਲ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਸ ਦਿਨ ਸਵੇਰੇ ਕਰੀਬ 3 ਵਜੇ ਤੱਕ ਉਹ ਐਸ਼ ਦੇ ਘਰ ਦਾ ਦਰਵਾਜਾ ਭੰਨਦੇ ਰਹੇ। ਲੋਕਾਂ ਦਾ ਇੱਥੇ ਤੱਕ ਕਹਿਣਾ ਸੀ ਕਿ ਦਰਵਾਜਾ ਭੰਨਦੇ–ਭੰਨਦੇ ਸਲਮਾਨ ਦੇ ਹੱਥਾਂ ਤੋਂ ਖੂਨ ਤੱਕ ਨਿਕਲਣ ਲਗਾ ਸੀ। ਉਹ ਲਗਾਤਾਰ ਅਜਿਹਾ ਕਰੀ ਜਾ ਰਹੇ ਸਨ। ਸਲਮਾਨ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ।

PunjabKesari

ਦਰਵਾਜੇ ਉੱਤੇ ਖੜੇ ਹੋ ਕੇ ਉਹ ਐਸ਼ਵਰਿਆ ਦਾ ਨਾਂ ਪੁਕਾਰ ਰਹੇ ਸਨ। ਇਸ ਹੰਗਾਮੇ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਉਹ ਐਸ਼ਵਰਿਆ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਐਸ਼ਵਰਿਆ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਹੀ ਸੀ ਅਤੇ ਉਸ ਸਮੇਂ ਉਹ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ। ਇਸ ਤੋਂ ਬਾਅਦ ਇਹ ਵੀ ਖਬਰਾਂ ਆਈਆਂ ਸਨ ਕਿ ਐਸ਼ਵਰਿਆ ਦੇ ਪਿਤਾ ਨੇ ਸਲਮਾਨ ਵਿਰੁੱਝ ਥਾਣੇ 'ਚ ਕੇਸ ਵੀ ਦਰਜ ਕਰਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News