ਸਮੀਰਾ ਰੈੱਡੀ ਦੇ ਘਰ ਆਈ ਨੰਨ੍ਹੀ ਪਰੀ, ਸ਼ੇਅਰ ਕੀਤੀ ਪਹਿਲੀ ਤਸਵੀਰ

Friday, July 12, 2019 3:50 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸਮੀਰਾ ਰੈੱਡੀ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਸਮੀਰਾ ਰੈੱਡੀ ਦੂਜੀ ਵਾਰ ਮਾਂ ਬਣੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2015 'ਚ ਬੇਟੇ ਹੰਸ ਨੂੰ ਜਨਮ ਦਿੱਤਾ ਸੀ, ਜੋ ਕਿ 4 ਸਾਲ ਦਾ ਹੈ। ਸਮੀਰਾ ਨੇ ਇਕ ਦਿਨ ਪਹਿਲਾਂ ਹੀ ਬੇਬੀ ਬੰਪ ਨਾਲ ਆਪਣੀ ਇਕ ਬਲੈਕ ਐਂਡ ਵਾਈਟ ਤਸਵੀਰ ਪੋਸਟ ਕੀਤੀ ਸੀ। ਇਸ 'ਚ ਉਸ ਨੇ ਲਿਖਿਆ ਸੀ, 'ਹੈਲੋ ਬੇਬੀ, ਅਸੀਂ ਬਹੁਤ ਨਜ਼ਦੀਕ ਹਾਂ।'

PunjabKesari
ਸਮੀਰਾ ਰੈੱਡੀ ਦਾ ਅੰਦਾਜ਼ਾ ਬਿਲਕੁਲ ਸਹੀਂ ਨਿਕਲਿਆ ਅਤੇ ਇਕ ਦਿਨ ਬਾਅਦ ਹੀ ਉਨ੍ਹਾਂ ਨੇ ਬੇਟੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਜਨਮ ਖਾਰ ਸਥਿਤ ਬੀਮ ਸਪੈਸ਼ਲਿਟੀ ਹਸਪਤਾਲ 'ਚ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਸਮੀਰਾ ਰੈੱਡੀ ਦੀ ਮਾਂ ਨੇ ਦਿੱਤੀ ਹੈ। ਇਸ ਤੋਂ ਇਲਾਵਾ ਸਮੀਰਾ ਨੇ ਬੇਟੀ ਦਾ ਹੱਥ ਫੜ੍ਹ ਕੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ 'ਚ ਸਮੀਰਾ ਨੇ ਲਿਖਿਆ, ''ਅੱਜ ਸਵੇਰੇ ਸਾਡੀ ਛੋਟੀ ਪਰੀ ਆਈ। ਪਿਆਰ ਤੇ ਦੁਆਵਾਂ ਲਈ ਸਾਰਿਆਂ ਦਾ ਧੰਨਵਾਦ।''

PunjabKesari
ਦੱਸਣਯੋਗ ਹੈ ਕਿ ਸਾਲ 2014 'ਚ ਬਿਜ਼ਨੈੱਸਮੈਨ ਅਕਸ਼ੈ ਵਰਦੇ ਨਾਲ ਵਿਆਹ ਕਰਵਾਇਆ ਸੀ। ਅਕਸ਼ੈ Vardenchi Motorcycles ਦੇ ਕੋ-ਓਨਰ ਹਨ। ਇਹ ਕੰਪਨੀ ਮੋਟਰ ਬਾਇਕ ਨੂੰ ਕਸਟਮਾਈਜ਼ ਕਰਦੀ ਹੈ। ਸਮੀਰਾ ਤੇ ਅਕਸ਼ੈ ਦੀ ਮੁਲਾਕਾਤ ਇਕ ਵਿਗਿਆਪਨ ਸ਼ੂਟ ਦੌਰਾਨ ਹੋਈ ਸੀ। ਜਦੋਂ ਅਕਸ਼ੈ ਨੇ ਸਮੀਰਾ ਨੂੰ ਬਾਈਕ ਚਲਾਉਂਦੇ ਦੇਖਿਆ ਸੀ ਤਾਂ ਉਸ ਨੂੰ ਦਿਲ ਦੇ ਬੈਠੇ ਸਨ। ਦੋਵਾਂ ਨੇ ਇਕ-ਦੂਜੇ ਨੂੰ 2 ਸਾਲ ਤੱਕ ਡੇਟ ਕੀਤਾ। ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਵਿਆਹ ਮਰਾਠੀ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ ਸੀ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਮੀਰਾ ਨੇ ਅੰਡਰ ਵਾਟਰ ਫੋਟੋਸ਼ੂਟ ਕਰਵਾਇਆ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਫੋਟੋਸ਼ੂਟ ਦਾ ਵੀਡੀਓ ਵੀ ਸਾਹਮਣੇ ਆਇਆ ਸੀ।

 

 
 
 
 
 
 
 
 
 
 
 
 
 
 

This is the real me! Almost ready to pop! I know I’ll bounce back and im not afraid of being judged 🙌🏼. I wanted to share how I looked without make up & my morning face 😱 and how it’s important for me to celebrate it ! #imperfectlyperfect Thank you @namratasoni you’ve been amazing . . 🎥 the very talented @varadsugaonkar ⚡️. . #video #positivevibes #socialforgood #positivebodyimage #preggo #pregnant #pregnancy #9monthspregnant #almostthere #naturalmakeup #natural #acceptance #positivity #selflove #makeupfree #momtobe #momtobeagain #bump #bumpstyle #maternityshoot #maternityphotography #feelgood #bodypositive #loveyourself

A post shared by Sameera Reddy (@reddysameera) on Jul 10, 2019 at 1:10am PDT


Edited By

Sunita

Sunita is news editor at Jagbani

Read More