ਬੋਲਡ ਲੁੱਕ ਨਾਲ ਚਰਚਾ ਬਟੋਰ ਚੁੱਕੀ ਸ਼ਾਹਰੁਖ ਦੀ ਇਹ ਬੇਟੀ ਹੋ ਸਕਦੀ ਹੈ 'ਬਿੱਗ ਬੌਸ 11' ਦਾ ਹਿੱਸਾ!

7/18/2017 3:21:29 PM

ਮੁੰਬਈ— ਬਾਲੀਵੁੱਡ ਅਦਾਕਾਰਾ ਸਨਾ ਸਈਦ ਕਲਰਜ਼ ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਨਾਲ ਛੇਤੀ ਛੋਟੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਖਬਰਾਂ ਹਨ ਕਿ ਸੋਸ਼ਲ ਮੀਡੀਆ 'ਤੇ ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਅਦਾਕਾਰਾ ਸਨਾ ਸਈਦ ਇਸ ਸੀਜ਼ਨ ਦਾ ਹਿੱਸਾ ਹੋ ਸਕਦੀ ਹੈ।

PunjabKesari

ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੀ. ਵੀ. ਐਕਟਰ ਪਰਲ ਵੀ ਪੁਰੀ ਅਤੇ ਸਨਾ ਸਈਦ ਨੂੰ 'ਬਿੱਗ ਬੌਸ 11' ਲਈ ਅਪ੍ਰੋਚ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ ਸਨਾ ਸਈਦ ਅਤੇ ਪਰਲ ਵੀ ਪੁਰੀ ਦਾ ਨਾਂ 'ਬਿੱਗ ਬੌਸ 11' 'ਚ ਹਿੱਸਾ ਲੈਣ ਜਾ ਰਹੇ ਪ੍ਰਤੀਭਾਗੀਆਂ 'ਚ ਨਵੇਂ ਨਾਵਾਂ ਦੇ ਤੌਰ 'ਤੇ ਸਾਹਮਣੇ ਆਏ ਹਨ।

PunjabKesari

ਸਨਾ ਸਈਦ ਦੀ ਚਰਚਾ ਸੈਲੀਬ੍ਰਿਟੀ ਦੇ ਤੌਰ 'ਤੇ 'ਬਿੱਗ ਬੌਸ' ਦੇ ਘਰ 'ਚ ਸ਼ਾਮਲ ਕੀਤੇ ਜਾਣ 'ਤੇ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਨਾ ਸਈਦ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਬਤੌਰ ਬਾਲ ਕਲਾਕਾਰ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਕੁਛ=ਕੁਛ ਹੋਤਾ ਹੈ' ਨਾਲ ਕੀਤਾ ਸੀ।

PunjabKesari

ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦੀ ਈਅਰ' 'ਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸਨਾ ਛੋਟੇ ਪਰਦੇ 'ਤੇ ਵੀ ਕਾਫੀ ਮਸ਼ਹੂਰ ਹੈ। ਉਸ ਨੇ ਰਿਐਲਿਟੀ ਸ਼ੋਅ 'ਨੱਚ ਬਲੀਏ', 'ਖਤਰੋਂ ਕੇ ਖਿਲਾੜੀ', 'ਝਲਕ ਦਿਖਲਾ ਜਾ' 'ਚ ਹਿੱਸਾ ਲੈ ਚੁੱਕੀ ਹੈ ਅਤੇ 'ਯੇ ਹੈ ਆਸ਼ਿਕੀ' 'ਚ ਵੀ ਰੋਮਾਂਟਿਕ ਅਭਿਨੈ ਕਰ ਚੁੱਕੀ ਹੈ।

PunjabKesari

ਇਸ ਤੋਂ ਇਲਾਵਾ ਸਨਾ ਨੇ ਸਬ ਟੀ. ਵੀ. ਦੇ ਸ਼ੋਅ 'ਲੋ ਹੋ ਗਈ ਪੂਜਾ ਇਸ ਘਰ ਕੀ' 'ਚ ਵੀ ਕੰਮ ਕੀਤਾ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News