ਜੁੱਤੀਆਂ ''ਚ ਹੈਰੋਇਨ ਛੁਪਾ ਕੇ ਖਾਂਦਾ ਸੀ ਇਹ ਖਲਨਾਇਕ, ਡਰੱਗ ਲਿਸਟ ਦੇਖ ਡਾਕਟਰ ਵੀ ਹੋ ਗਏ ਸਨ ਹੈਰਾਨ

9/22/2017 3:31:51 PM

ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਪਿਛਲੇ ਸਾਲ ਫਰਵਰੀ 'ਚ ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਉਣਗੇ। ਉਹ ਆਖਰੀ ਵਾਰ ਫਿਲਮ 'ਪੀਕੇ' 'ਚ ਨਜ਼ਰ ਆਏ ਸਨ। ਸੰਜੇ ਦੇ ਪੁਰਾਣੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਕਿਸੇ ਸਮੇਂ ਉਹ ਭਿਆਨਕ ਡਰੱਗ ਦਾ ਸ਼ਿਕਾਰ ਹੋਏ ਸਨ। ਕਈ ਮੌਕਿਆਂ 'ਤੇ ਸੰਜੇ ਨੇ ਆਪਣੇ ਬੁਰੇ ਸਮੇਂ ਨੂੰ ਖੁਦ ਹੀ ਬਿਆਨ ਕੀਤਾ। ਇੱਕ ਦਿਲਚਸਪ ਕਿੱਸੇ ਮੁਤਾਬਕ, ਉਨ੍ਹਾਂ ਦੇ ਪਿਤਾ ਸੁਨੀਲ ਦੱਤ ਉਨ੍ਹਾਂ ਨੂੰ ਇਲਾਜ ਲਈ ਅਮਰੀਕੀ ਡਾਕਟਰਾਂ ਕੋਲ ਚਲੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ, ਡਾਕਟਰ ਸੰਜੇ ਦੱਤ ਨੂੰ ਦੇਖ ਕੇ ਹੈਰਾਨ ਸਨ।

PunjabKesari

ਸੰਜੇ ਮੁਤਾਬਕ, '' ਮੈਂ 12 ਸਾਲਾਂ ਤੱਕ ਡਰੱਗ ਦੀ ਬੁਰੀ ਲਤ 'ਚ ਰਿਹਾ। ਅਜਿਹੀ ਕੋਈ ਡਰੱਗ ਨਹੀਂ ਸੀ, ਜਿਸ ਨੂੰ ਮੈਂ ਨਾ ਲਿਆ ਹੋਵੇ। ਮੇਰੇ ਪਿਤਾ ਨੇ ਜਦੋਂ ਮੈਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਮੈਨੂੰ ਇੱਕ ਲੰਬੀ ਲਿਸਟ ਦਿੱਤੀ, ਜਿਸ 'ਤੇ ਮੈਂ ਟਿੱਕ ਲਗਾਉਣੀ ਸੀ, ਜੋ ਡਰੱਗ ਮੈਂ ਲੈਦਾ ਸੀ। ਮੈਂ ਸਾਰਿਆਂ 'ਤੇ ਟਿੱਕ ਲਾ ਦਿੱਤੀ। ਇਹ ਦੇਖਕੇ ਡਾਕਟਰ ਹੈਰਾਨ ਰਹਿ ਗਏ। ਉਨ੍ਹਾਂ ਨੇ ਇਹ ਸਭ ਦੇਖ ਕੇ ਮੇਰੇ ਪਿਤਾ ਨੂੰ ਕਿਹਾ ਤੁਸੀਂ ਭਾਰਤ 'ਚ ਕਿਸ ਤਰ੍ਹਾਂ ਦਾ ਖਾਣਾ ਖਾਂਦੇ ਹੋ, ਜੋ ਇਹ ਸਾਰੀਆਂ ਡਰੱਗ ਲੈਣ ਦੇ ਬਾਵਜੂਦ ਹਾਲੇ ਤੱਕ ਇਹ ਜਿੰਦਾ ਹੈ। ਸੰਜੇ ਦੱਤ ਦੇ ਜਦੋਂ 20 ਸਾਲ ਦੇ ਸਨ ਤਾਂ ਉਹ ਡਰੱਗ ਦੀ ਲਤ ਦੇ ਸ਼ਿਕਾਰ ਹੋ ਗਏ ਸਨ।''

PunjabKesari
ਸੰਜੇ ਦੱਤ ਨੇ ਅੱਗੇ ਦੱਸਿਆ, ''ਮੇਰੀ ਮਾਂ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਸੀ ਤਾਂ ਮੈਂ ਇਸ ਲਤ ਦਾ ਸ਼ਿਕਾਰ ਹੋ ਗਿਆ ਸੀ ਅਤੇ ਇੱਕ ਵਾਰ ਮੈਂ ਜੁੱਤੀਆਂ ਵਿੱਚ ਹੈਰੋਇਨ ਛੁਪਾ ਕੇ ਸਫਰ ਕੀਤਾ ਸੀ। ਸੰਜੇ ਮੁਤਾਬਕ, ਉਹ ਸਮਾਂ ਮੇਰੇ ਨਾਲ ਮੇਰੀਆਂ ਦੋਹਾਂ ਭੈਣਾਂ ਵੀ ਨਾਲ ਸਨ। ਅੱਜ ਮੈਂ ਇਹ ਸਭ ਸੋਚ ਕੇ ਡਰ ਜਾਂਦਾ ਹਾਂ ਕਿ ਡਰੱਗ ਨੇ ਮੇਰੇ ਤੋਂ ਇਹ ਸਭ ਕਰਵਾਇਆ। ਸੰਜੇ ਮੁਤਾਬਕ ਮੈਂ ਲੜਕੀਆਂ ਨਾਲ ਗੱਲ ਨਹੀਂ ਕਰ ਪਾਉਂਦਾ ਸੀ।

PunjabKesari

ਕਿਸੇ ਨੇ ਮੈਨੂੰ ਕਿਹਾ ਸੀ ਕਿ ਜੇਕਰ ਤੁਸੀਂ ਡਰੱਗ ਲੈਣਾ ਸ਼ੁਰੂ ਕਰ ਦਿਓਗੇ ਤਾਂ ਕੁੜੀਆਂ ਨਾਲ ਗੱਲ ਕਰਨ ਦੀ ਹਿੰਮਤ ਆ ਜਾਵੇਗੀ। ਸੰਜੇ ਮੁਤਾਬਕ ਇਹ ਝੂਠ ਹੈ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਇਹ ਡਰੱਗ ਲੈਣਾ ਸ਼ੁਰੂ ਕੀਤਾ ਹੈ। ਇੱਕ ਵਾਰ ਮੈਨੂੰ ਨਸ਼ੇ 'ਚ ਦੇਖ ਕੇ ਮੇਰਾ ਨੌਕਰ ਡਰ ਗਿਆ।

PunjabKesari

ਮੈਂ ਐਨੀ ਜ਼ਿਆਦਾ ਡਰੱਗ ਲੈ ਲਈ ਸੀ ਕਿ ਮੈਨੂੰ ਨੀਂਦ ਆ ਗਈ ਅਤੇ ਮੈਂ 2 ਦਿਨ ਤੱਕ ਸੁੱਤਾ ਰਿਹਾ। ਇਹ ਦੇਖਕੇ ਮੇਰੇ ਨੌਕਰ ਦੇ ਹੋਸ਼ ਉੱਡ ਗਏ। ਜਦੋਂ ਮੈਂ ਸੌਂ ਕੇ ਉੱਠਿਆ ਤਾਂ ਮੇਰਾ ਨੌਕਰ ਰੋਣ ਲੱਗ ਪਿਆ। ਜਦੋਂ ਮੈਂ ਨੌਕਰ ਨੂੰ ਕਾਰਨ ਪੁੱਛਿਆਂ ਤਾਂ ਉਸ ਨੇ ਕਿਹਾ ਕਿ ਤੁਸੀਂ 2 ਦਿਨ ਤੋਂ ਸੌਂ ਰਹੇ ਹੋ ਖਾਣਾ ਨਹੀਂ ਖਾਧਾ, ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਡਿਸਾਇਡ ਕਰ ਲਿਆ ਕਿ ਕਿਸੇ ਵੀ ਤਰ੍ਹਾਂ ਇਸ ਤੋਂ ਮੁਕਤੀ ਪਾ ਕੇ ਰਹਾਂਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News