''ਸਾਹਿਬ, ਬੀਬੀ ਔਰ ਗੈਂਗਸਟਰ 3'' ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਹੋਇਆ ਪੂਰਾ

Thursday, October 12, 2017 8:17 PM
''ਸਾਹਿਬ, ਬੀਬੀ ਔਰ ਗੈਂਗਸਟਰ 3'' ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਹੋਇਆ ਪੂਰਾ

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੀ ਆਉਣ ਵਾਲੀ ਫਿਲਮ 'ਸਾਹਿਬ ਬੀਬੀ ਔਰ ਗੈਂਗਸਟਰ 3' ਦਾ ਪਹਿਲਾ ਸ਼ੈਡਿਊਲ ਪੂਰਾ ਹੋ ਚੁੱਕਿਆ ਹੈ। ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ ਦੇ ਬੀਕਾਨੇਰ 'ਚ ਚੱਲ ਰਹੀ ਸੀ। ਫਿਲਮ ਦੇ ਨਿਰਦੇਸ਼ਕ ਤਿਗਮਾਂਸ਼ੂ ਧੁਲੀਆ ਨੇ ਟਵਿਟਰ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ''ਅਸੀਂ ਬੀਕਾਨੇਰ 'ਚ 'ਸਾਹਿਬ ਬੀਬੀ ਔਰ ਗੈਂਗਸਟਰ 3' ਦੀ ਪਹਿਲੀ ਸ਼ੂਟਿੰਗ ਪੂਰੀ...'


ਦੱਸਣਯੋਗ ਹੈ ਕਿ 'ਸਾਹਿਬ ਬੀਬੀ ਔਰ ਗੈਂਗਸਟਰ' ਦੀ ਪਹਿਲੀ ਫਿਲਮ 2011 'ਚ ਰਿਲੀਜ਼ ਹੋਈ ਸੀ ਜਿਸ 'ਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ ਅਤੇ ਰਣਦੀਪ ਹੁੱਡਾ ਅਹਿਮ ਭੂਮਿਕਾ 'ਚ ਨਜ਼ਰ ਆਏ ਸਨ। ਇਹ ਫਿਲਮ ਉਤਰ ਪ੍ਰਦੇਸ਼ ਦੇ ਇਕ ਸ਼ਾਹੀ ਪਰਿਵਾਰ ਦੇ ਇਰਧ-ਗਿਰਧ ਘੁੰਮਦੀ ਹੈ। ਇਸ ਫਿਲਮ ਦਾ ਦੂਜਾ ਭਾਗ 'ਸਾਹਿਬ ਬੀਬੀ ਔਰ ਗੈਂਗਸਟਰ ਰਿਟਰਨਜ਼' 2013 'ਚ ਬਣਾਇਆ ਗਿਆ ਸੀ। ਇਸ ਤੋਂ ਇਲਾਵਾ 'ਸਾਹਿਬ ਬੀਬੀ ਔਰ ਗੈਂਗਸਟਰ 3' 'ਚ ਦਿਗਜ਼ ਅਭਿਨੇਤਰੀ ਨਫੀਸਾ ਅਲੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਚ ਉਹ ਸੰਜੇ ਦੱਤ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਅਭਿਨੇਤਾ ਕਬੀਰ ਖਾਨ ਬੇਦੀ ਕਥਿਤ ਤੌਰ 'ਤੇ ਫਿਲਮ 'ਚ ਸੰਜੇ ਦੱਤ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ।