Pics : ਦੁਬਈ 'ਚ ਸੰਜੇ ਦੱਤ ਨੇ ਸੈਲੀਬ੍ਰੇਟ ਕੀਤਾ ਆਪਣੇ ਦੋਹਾਂ ਬੱਚਿਆਂ ਦਾ ਜਨਮਦਿਨ
10/23/2018 7:10:53 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਪਰਿਵਾਰ ਨਾਲ ਦੁਬਈ 'ਚ ਹਨ। ਹਾਲ ਹੀ 'ਚ ਸੰਜੇ ਦੱਤ ਨੇ ਆਪਣੀ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਅਤੇ ਉਸ ਤੋਂ ਬਾਅਦ ਛੁੱਟੀਆਂ ਮਨਾਉਣ ਲਈ ਦੁਬਈ ਪਹੁੰਚੇ। ਇੱਥੇ ਸੰਜੇ ਦੱਤ ਨੇ ਵੀਕੈਂਡ 'ਚ ਆਪਣੇ ਦੋਵੇਂ ਜੁੜਵਾ ਬੱਚਿਆਂ ਦਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਸੰਜੇ ਦੱਤ ਦੇ ਦੋਵੇਂ ਬੱਚੇ 8 ਸਾਲਾਂ ਦੇ ਹੋ ਚੁੱਕੇ ਹਨ। ਬੇਟੇ ਦਾ ਨਾਂ ਸ਼ਹਿਰਾਨ ਅਤੇ ਬੇਟੀ ਦਾ ਨਾਂ ਇਕਰਾ ਦੱਤ ਹੈ। ਦੋਹਾਂ ਦਾ ਜਨਮ 21 ਅਕਤੂਬਰ, 2010 ਨੂੰ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਸੰਜੇ ਦੱਤ ਜਲਦ ਹੀ ਫਿਲਮ 'ਕਲੰਕ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਸੜਕ 2' ਦਾ ਐਲਾਨ ਵੀ ਕੁਝ ਦਿਨ ਪਹਿਲਾਂ ਹੀ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ