ਸੰਜੇ ਦੱਤ ਦੀ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਰੋਣ ਲੱਗੀ ਮਾਨਿਅਤਾ ਦੱਤ

9/14/2019 10:17:33 AM

ਮੁੰਬਈ (ਬਿਊਰੋ) - ਬਾਲੀਵੁੱਡ ਐਕਟਰ ਸੰਜੇ ਦੱਤ ਨੇ ਫਿਲਮੀ ਦੁਨੀਆ 'ਚ ਜਿੰਨੀ ਸ਼ੋਹਰਤ ਹਾਸਲ ਕੀਤੀ ਹੈ, ਉਸ ਤੋਂ ਕਿਤੇ ਵੱਧ ਉਨ੍ਹਾਂ ਦਾ ਨਾਤਾ ਵਿਵਾਦਾਂ ਨਾਲ ਰਿਹਾ ਹੈ। ਸੰਜੇ ਦੱਤ ਲਈ ਸਭ ਤੋਂ ਬੁਰਾ ਦੌਰ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੂੰ ਸਾਲ 1993 'ਚ ਮੁੰਬਈ ਬਲਾਸਟ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ।

ਬਾਅਦ 'ਚ ਸੰਜੇ ਦੱਤ ਨੂੰ ਬਲਾਸਟ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਸੀ ਪਰ ਆਰਮ ਐਕਟ ਦੇ ਤਹਿਤ ਉਨ੍ਹਾਂ ਨੂੰ 5 ਸਾਲ ਤੱਕ ਸਜ਼ਾ ਕੱਟਣੀ ਪਈ ਸੀ। ਇਸ ਮੁਸ਼ਕਿਲ ਦੀ ਘੜੀ 'ਚ ਸੰਜੇ ਦੱਤ ਦਾ ਪਰਿਵਾਰ ਉਸ ਦੇ ਨਾਲ ਹਮੇਸ਼ਾ ਖੜ੍ਹਿਆ ਰਿਹਾ। ਖਾਸ ਤੌਰ 'ਤੇ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ। ਹਾਲ ਹੀ 'ਚ ਮਾਨਿਅਤਾ ਦੱਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸੰਜੇ ਦੱਤ ਦੇ ਜੇਲ੍ਹ 'ਚ ਜਾਣ ਨਾਲ ਹਾਲਤ ਕਿਸ ਤਰ੍ਹਾਂ ਦੀ ਹੋ ਗਈ ਸੀ।


ਮਾਨਿਅਤਾ ਨੇ ਦੱਸਿਆ ਕਿ ਸੰਜੇ ਦੱਤ ਇਸ ਗੱਲ ਨੂੰ ਲੈ ਕੇ ਹਮੇਸ਼ਾ ਪ੍ਰੇਸ਼ਾਨ ਰਹੇ ਹਨ ਕਿ ਉਨ੍ਹਾਂ ਕਾਰਨ ਪਰਿਵਾਰ ਤੇ ਪਿਤਾ ਦੀ ਸ਼ਖਸੀਅਤ ਖਰਾਬ ਰਹੀ ਹੈ। ਭਾਵੇਂ ਉਹ ਜੇਲ 'ਚੋਂ ਰਿਹਾਅ ਵੀ ਹੋ ਗਏ ਹਨ ਪਰ ਉਹ ਇਸ ਗੱਲ ਨੂੰ ਲੈ ਕੇ ਹਮੇਸ਼ਾ ਪ੍ਰੇਸ਼ਾਨ ਰਹੇ ਹਨ ਕਿ ਉਸ ਕਰਕੇ ਉਨ੍ਹਾਂ ਦੇ ਪਿਤਾ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਸੰਜੇ ਦੱਤ ਦੀ ਇਸ ਹਾਲਤ ਨੂੰ ਬਿਆਨ ਕਰਦੇ ਹੋਏ ਮਾਨਿਅਤਾ ਕਾਫੀ ਭਾਵੁਕ ਹੋ ਜਾਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News