''ਟੋਟਲ ਧਮਾਲ'' ਨਾਲ ਬਾਲੀਵੁੱਡ ''ਚ ਵਾਪਸੀ ਕਰ ਸਕਦੇ ਨੇ ਸੰਜੇ ਦੱਤ

8/24/2016 6:10:12 PM

ਮੁੰਬਈ— ਬਾਲੀਵੁੱਡ ਦੇ ਮਾਚੋ ਮੈਨ ਸੰਜੇ ਦੱਤ ''ਧਮਾਲ'' ਸੀਰੀਜ਼ ਦੀ ਤੀਜੀ ਫਿਲਮ ''ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਗੈਰ ਕਾਨੂੰਨ ਢੰਗ ਨਾਲ ਹਥਿਆਰ ਰੱਖਣ ਦੇ ਮਾਮਲੇ ''ਚ ਜੇਲ ਦੀ ਸਜ਼ਾ ਪੂਰੀ ਕਰਕੇ ਰਿਹਾਅ ਹੋ ਚੁਕੇ ਸੰਜੇ ਦੱਤ ਵਾਪਸੀ ਦੀਆਂ ਤਿਆਰੀਆਂ ''ਚ ਜੁਟੇ ਹਨ ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸੰਜੇ ਦੱਤ ਦੀ ਵਾਪਸੀ ਕਿਸ ਫਿਲਮ ਨਾਲ ਹੋਵੇਗੀ। ਉਂਝ ਤਾਂ ਕਈ ਫਿਲਮਾਂ ''ਚ ਉਨ੍ਹਾਂ ਦੇ ਹੋਣ ਦੀਆਂ ਖਬਰਾਂ ਆ ਚੁਕੀਆਂ ਹਨ ਪਰ ਹੁਣ ਤਕ ਕਿਸੇ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ।
ਚਰਚਾ ਹੈ ਕਿ ਇੰਦਰ ਕੁਮਾਰ ਦੀ ''ਧਮਾਲ'' ਸੀਰੀਜ਼ ਦੀ ਅਗਲੀ ਫਿਲਮ ''ਟੋਟਲ ਧਮਾਲ'' ''ਚ ਸੰਜੇ ਦੱਤ ਕੰਮ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ''ਗ੍ਰੇਟ ਗਰੈਂਡ ਮਸਤੀ'' ਤੋਂ ਬਾਅਦ ਇੰਦਰ ਕੁਮਾਰ ਨੇ ''ਧਮਾਲ 3'' ''ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਥੇ ''ਧਮਾਲ'' ''ਚ ਇਕੱਠੇ ਨਜ਼ਰ ਆ ਚੁਕੇ ਰਿਤੇਸ਼ ਦੇਸ਼ਮੁਖ ਤੇ ਅਰਸ਼ਦ ਵਾਰਸੀ ਨਾਲ ਵੀ ਗੱਲਬਾਤ ਜਾਰੀ ਹੈ। ''ਟੋਟਲ ਧਮਾਲ'' ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News