''ਤੰਮਾ ਤੰਮਾ'' ਨੂੰ ਲੈ ਕੇ ਸੰਜੇ ਦੱਤ ਨੇ ਖੋਲ੍ਹਿਆ ਮਾਧੁਰੀ ਨਾਲ ਜੁੜਿਆ 17 ਸਾਲ ਪੁਰਾਣਾ ਰਾਜ਼!

9/16/2017 7:38:20 PM

ਮੁੰਬਈ— 1990 ਦੀ ਫਿਲਮ 'ਥਾਣੇਦਾਰ' ਦਾ ਸੁਪਰਹਿੱਟ ਗੀਤ 'ਤੰਮਾ ਤੰਮਾ ਤੰਮਾ' ਅੱਜ ਵੀ ਨੱਚਣ 'ਤੇ ਮਜਬੂਰ ਕਰ ਦਿੰਦਾ ਹੈ। ਇਸ ਫਿਲਮ 'ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਦੀ ਕੈਮਿਸਟਰੀ ਛਾਅ ਗਈ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਡਾਂਸਿੰਗ ਕੁਈਨ ਮਾਧੁਰੀ ਦੀਕਸ਼ਿਤ ਨਾਲ ਇਸ ਗੀਤ 'ਤੇ ਨੱਚਣ ਤੋਂ ਪਹਿਲਾਂ ਸੰਜੇ ਦੱਤ ਕਾਫੀ ਘਬਰਾਏ ਹੋਏ ਸਨ। ਹਾਲ ਹੀ 'ਚ ਇਕ ਟੀ. ਵੀ. ਸ਼ੋਅ 'ਚ ਮਹਿਮਾਨ ਬਣੇ ਸੰਜੇ ਦੱਤ ਨੇ ਇਸ ਗੱਲ ਦਾ ਖੁਲਾਸਾ ਕੀਤਾ। ਉਹ ਸ਼ੋਅ 'ਚ ਆਪਣੀ ਫਿਲਮ 'ਭੂਮੀ' ਦੀ ਪ੍ਰਮੋਸ਼ਨ ਲਈ ਆਏ ਸਨ।
PunjabKesari
'ਤੰਮਾ ਤੰਮਾ ਤੰਮਾ' ਗੀਤ ਦੀ ਸ਼ੂਟਿੰਗ ਦਾ ਵਾਕਿਆ ਯਾਦ ਕਰਦਿਆਂ ਸੰਜੇ ਦੱਤ ਨੇ ਦੱਸਿਆ ਕਿ ਇਸ ਗੀਤ 'ਚ ਮਾਧੁਰੀ ਨਾਲ ਸ਼ੂਟਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੇ 16 ਦਿਨਾਂ ਤਕ ਰਿਹਰਸਲ ਕੀਤੀ ਸੀ। ਉਨ੍ਹਾਂ ਨੇ ਟੀ. ਵੀ. ਸ਼ੋਅ 'ਚ ਦੱਸਿਆ, 'ਜਦੋਂ ਮੈਨੂੰ ਮਾਧੁਰੀ ਨਾਲ ਡਾਂਸ ਕਰਨ ਲਈ ਕਿਹਾ ਗਿਆ ਤਾਂ ਮੈਂ ਘਬਰਾ ਗਿਆ ਸੀ। ਇਕ ਤਾਂ ਮੈਂ ਕਾਂ ਵਾਂਗ ਡਾਂਸ ਕਰਦਾ ਹਾਂ, ਉਤੋਂ ਮਾਧੁਰੀ ਵਰਗੀ ਬਿਹਤਰੀਨ ਡਾਂਸਰ ਨਾਲ ਸਟੈੱਪਸ ਕਰਨੇ ਮੈਨੂੰ ਘਬਰਾਹਟ ਚੜ੍ਹਾ ਰਹੇ ਸਨ। ਇਸ ਲਈ ਮੈਂ 16 ਦਿਨਾਂ ਤਕ ਇਕੱਲਿਆਂ ਰਿਹਰਸਲ ਕੀਤੀ। ਸ਼ੁਰੂਆਤ 'ਚ ਥੋੜ੍ਹੀ ਅਸਹਿਜਤਾ ਸੀ ਪਰ ਆਖਿਰਕਾਰ ਮੈਂ ਪੇਸ਼ਕਾਰੀ ਦਿੱਤੀ।'
PunjabKesari
ਮਾਧੁਰੀ ਤੇ ਸੰਜੇ ਦੱਤ ਦੀ ਆਨਸਕ੍ਰੀਨ ਕੈਮਿਸਟਰੀ ਹਿੱਟ ਸੀ। ਫਿਲਮੀ ਪਰਦੇ ਦਾ ਇਹ ਪਿਆਰ ਅਸਲ ਜ਼ਿੰਦਗੀ 'ਚ ਵੀ ਪਰਵਾਨ ਚੜ੍ਹਿਆ। ਧਕ-ਧਕ ਗਰਲ ਮਾਧੁਰੀ ਤੇ ਸੰਜੇ ਦੀ ਪ੍ਰੇਮ ਕਹਾਣੀ ਬੇਸ਼ੁਮਾਰ ਪਿਆਰ ਤੋਂ ਬਾਅਦ ਵੀ ਅਧੂਰੀ ਰਹਿ ਗਈ। ਫਿਲਮ 'ਥਾਣੇਦਾਰ' ਦੀ ਸ਼ੂਟਿੰਗ ਦੌਰਾਨ ਹੀ ਦੋਵਾਂ ਵਿਚਾਲੇ ਨਜ਼ਦੀਕੀਆਂ ਵਧੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News