'ਪਦਮਾਵਤੀ' ਵਿਵਾਦ : ਹੁਣ ਭੰਸਾਲੀ 'ਤੇ ਤੇਜ਼ਾਬ ਸੁੱਟਣ ਦੀ ਧਮਕੀ
11/18/2017 8:58:25 AM
ਨਵੀਂ ਦਿੱਲੀ(ਬਿਊਰੋ)— ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤੀ' ਦੀ ਪ੍ਰਸਤਾਵਿਤ ਰਿਲੀਜ਼ ਡੇਟ ਨੇੜੇ ਆਉਂਦਿਆਂ ਹੀ ਵਿਵਾਦ ਚੋਟੀ 'ਤੇ ਪਹੁੰਚਦਾ ਜਾ ਰਿਹਾ ਹੈ। ਸਿਨੇਮਾਘਰ ਸਾੜਨ, ਜਾਨੋਂ ਮਾਰਨ ਅਤੇ ਹਿੰਸਾ ਫੈਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਯੂ.ਪੀ. ਸਰਕਾਰ ਨੇ ਵੀ ਵਿਵਾਦ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਲੋਕਾਂ ਵਿਚ ਗੁੱਸਾ ਹੈ। ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਯੂ.ਪੀ. ਵਿਚ ਫਿਲਮ ਰਿਲੀਜ਼ ਹੋਣ ਨਾਲ ਅਸ਼ਾਂਤੀ ਫੈਲ ਸਕਦੀ ਹੈ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣੀ ਹੈ ਪਰ ਫਿਲਮ ਦੇ ਸਿਨੇਮਾਘਰਾਂ ਤੱਕ ਪਹੁੰਚਣ ਵਿਚ ਤਕਨੀਕੀ ਸੰਕਟ ਵੀ ਸਾਹਮਣੇ ਆ ਰਹੇ ਹਨ। ਮੇਰਠ ਵਿਚ ਫਿਲਮ ਦੇ ਡਾਇਰੈਕਟਰ ਭੰਸਾਲੀ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੱਲ ਮੇਰਠ ਵਿਚ ਹੀ ਇਕ ਰਾਜਪੂਤ ਨੇਤਾ ਨੇ ਭੰਸਾਲੀ ਦੇ ਸਿਰ ਦੇ ਬਦਲੇ 5 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ