''ਬਾਦਸ਼ਾਹੋ'' ਦਾ ਪੋਸਟਰ ਰਿਲੀਜ਼, ਅਜਿਹੇ ਅੰਦਾਜ਼ ''ਚ ਨਜ਼ਰ ਆਇਆ ਇਹ ਅਭਿਨੇਤਾ

Monday, June 19, 2017 5:34 PM
''ਬਾਦਸ਼ਾਹੋ'' ਦਾ ਪੋਸਟਰ ਰਿਲੀਜ਼, ਅਜਿਹੇ ਅੰਦਾਜ਼ ''ਚ ਨਜ਼ਰ ਆਇਆ ਇਹ ਅਭਿਨੇਤਾ

ਮੁੰਬਈ— ਬਾਲੀਵੁੱਡ ਫਿਲਮ 'ਬਾਦਸ਼ਾਹੋ' ਦਾ ਇਕ ਹੋਰ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ ਦੇ ਪਹਿਲੇ ਪੋਸਟਰ ਦੇ ਬਾਅਦ ਸਭ ਕਿਰਦਾਰਾਂ ਦੀ ਲੁਕ ਵੱਖਰੇ ਵੱਖਰੇ ਪੋਸਟਰ 'ਚ ਰਿਲੀਜ਼ ਕੀਤੀ ਗਈ ਸੀ। ਜਿਸ'ਚ ਉਨ੍ਹਾਂ ਦਾ ਵੱਖਰਾ ਲੁਕ ਦਿਖਾਇਆ ਗਿਆ ਹੈ। ਹਾਲ ਹੀ 'ਚ ਇਸ ਫਿਲਮ ਦੀ ਇਕ ਹੋਰ ਝਲਕ ਸਾਹਮਣੇ ਆਈ ਹੈ ਜਿਸ 'ਚ ਸੰਜੇ ਮਿਸ਼ਰਾ ਤਪਦੀ ਧੁੱਪ 'ਚ ਸਿਰ 'ਤੇ ਰਾਜਧਾਨੀ ਸਾਫਾ ਬੰਨੇ ਨਜ਼ਰ ਆ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਇਕ ਸ਼ਰਾਬੀ ਚਾਬੀ ਬਣਾਉਣ ਵਾਲਾ ਹੈ ਕਿਉਂਕਿ ਉਨ੍ਹਾਂ ਦੇ ਕੋਟ ਦੀਆਂ ਜੇਬਾਂ 'ਚ ਕਈ ਤਰ੍ਹਾਂ ਦੀਆਂ ਚਾਬੀਆਂ ਨਜ਼ਰ ਆ ਰਹੀਆਂ ਹਨ।
ਜ਼ਿਕਰਯੋਗ ਹੈ ਕਿ 'ਬਾਦਸ਼ਾਹੋ' ਫਿਲਮ 'ਚ ਅਜੇ ਦੇਵਗਨ, ਇਮਰਾਨ ਹਾਸ਼ਮੀ ਅਤੇ ਮਿਲਨ ਲੁਥਰਿਆ ਦੂਜੀ ਵਾਰ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਜੇ ਦੇਵਗਨ ਇਨ੍ਹੀਂ ਦਿਨੀਂ 'ਗੋਲਮਾਲ ਅਗੇਨ' ਦੀ ਸ਼ੂਟਿੰਗ 'ਚ ਵਿਅਸਥ ਹੈ। ਜਿੱਥੇ ਇਸ ਫਿਲਮ ਦੇ ਪਹਿਲੇ ਪੋਸਟਰ 'ਚ ਕੇਵਲ ਕਾਰਾਂ ਅਤੇ ਰੇਸਿੰਗ ਟਰ੍ਰੈਕ ਨਜ਼ਰ ਆ ਰਹੇ ਸਨ ਉੱਥੇ ਹੀ ਕਿਰਦਾਰਾਂ ਦੀ ਲੁਕ ਦੂਜੇ ਪੋਸਟਰਾਂ 'ਚ ਇਕ-ਇਕ ਕਰਕੇ ਸਾਹਮਣੇ ਆ ਗਈ ਸੀ। ਇਸ ਤੋਂ ਇਲਾਵਾ ਇਹ ਫਿਲਮ ਸਿਨੇਮਾਘਰਾਂ 'ਚ 1 ਸਤੰਬਰ ਨੂੰ ਰਿਲੀਜ਼ ਹੋਵੇਗੀ।