''ਅਸ਼ਕੇ'' ਦੀ ਅਦਾਕਾਰਾ ਡਾ. ਗੁਲਾਟੀ ''ਤੇ ਹੋਈ ਲੱਟੂ, ਸ਼ੇਅਰ ਕੀਤੀ ਤਸਵੀਰ

Thursday, January 3, 2019 9:13 AM
''ਅਸ਼ਕੇ'' ਦੀ ਅਦਾਕਾਰਾ ਡਾ. ਗੁਲਾਟੀ ''ਤੇ ਹੋਈ ਲੱਟੂ, ਸ਼ੇਅਰ ਕੀਤੀ ਤਸਵੀਰ

ਮੁੰਬਈ (ਬਿਊਰੋ)— ਪਿਛਲੇ ਸਾਲ ਹੀ ਅਮਰਿੰਦਰ ਗਿੱਲ ਦੀ 'ਅਸ਼ਕੇ' ਫਿਲਮ ਨਾਲ ਪੰਜਾਬੀ ਇੰਡਸਟਰੀ 'ਚ ਐਂਟਰੀ ਕਰਨ ਵਾਲੀ ਸੰਜੀਦਾ ਸ਼ੇਖ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਸੰਜੀਦਾ ਸ਼ੇਖ ਟੀ. ਵੀ. ਜਗਤ ਦਾ ਨਾਮੀ ਸਿਤਾਰਾ ਹੈ। 'ਰਿਦਮ ਬੁਆਏਜ਼' ਅਤੇ 'ਹੇਅਰ ਓਮਜੀ ਸਟੂਡੀਓ' ਦੀ ਪ੍ਰੋਡਕਸ਼ਨ 'ਚ ਬਣੀ ਫਿਲਮ 'ਅਸ਼ਕੇ' ਜਿਸ 'ਚ ਅਮਰਿੰਦਰ ਗਿੱਲ ਨਾਲ ਸੰਜੀਦਾ ਸ਼ੇਖ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਲੋਕਾਂ ਨੇ ਸੰਜੀਦਾ ਸ਼ੇਖ ਦੀ ਅਭਿਨੈ ਨੂੰ ਕਾਫੀ ਪਸੰਦ ਕੀਤਾ। ਹਾਲ ਹੀ 'ਚ ਸੰਜੀਦਾ ਸ਼ੇਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਹੋਰ ਕੋਈ ਨਹੀਂ ਟੀ. ਵੀ. ਦੇ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨਜ਼ਰ ਆ ਰਹੇ ਹਨ। ਸੰਜੀਦਾ ਨੇ ਨਾਲ ਕੈਪਸ਼ਨ ਚ ਲਿਖਿਆ ਹੈ, ''ਬਸ ਇਕ ਸ਼ਬਦ ਸੁਨੀਲ ਗਰੋਵਰ ਲਈ ਅਮੇਜ਼ਿੰਗ #positivevibes...''।”

 
 
 
 
 
 
 
 
 
 
 
 
 
 

Just one word for u @whosunilgrover amazing ❤️ #positivevibes

A post shared by Sanjeeda Shaikh (@iamsanjeeda) on Jan 1, 2019 at 10:11pm PST


ਦੱਸ ਦਈਏ ਸੁਨੀਲ ਗਰੋਵਰ ਨੇ ਗੁੱਥੀ ਤੇ ਡਾ. ਮਸ਼ਹੂਰ ਗੁਲਾਟੀ ਵਰਗੇ ਕਿਰਦਾਰਾਂ ਨਾਲ ਸਭ ਦੇ ਦਿਲ ਜਿੱਤ ਲਿਆ ਹੈ ਤੇ ਆਪਣੇ ਨਵੇਂ ਸ਼ੋਅ ਨਾਲ ਹਾਸਾ-ਹਾਸਾ ਕੇ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੇ ਹਨ। ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਵੀ ਸਭ ਨੂੰ ਆਪਣੇ ਅਭਿਨੈ ਦਾ ਲੋਹਾ ਮਨਵਾ ਚੁੱਕੇ ਹਨ ਤੇ ਬਹੁਤ ਜਲਦ ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ।


Edited By

Sunita

Sunita is news editor at Jagbani

Read More