B''Day Spl:ਸੰਜੀਵ ਕੁਮਾਰ ਦਾ ਕਰੱਸ਼ ਸੀ ''ਡ੍ਰੀਮ ਗਰਲ'', ਇਸ ਕਾਰਨ ਨਹੀਂ ਕੀਤਾ ਵਿਆਹ

Tuesday, July 9, 2019 3:51 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੰਜੀਵ ਕੁਮਾਰ ਸਮੇਂ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਫਿਲਮਾਂ 'ਚ ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਸੁਪਰ ਹਿੱਟ ਜੋੜੀ ਸੀ । ਇਸ ਜੋੜੇ ਦੇ ਕਈ ਸੁਪਰਹਿੱਟ ਕਿੱਸੇ ਮਸ਼ਹੂਰ ਹਨ । 'ਸ਼ੋਲੇ' ਫਿਲਮ 'ਚ ਠਾਕੁਰ ਦਾ ਕਿਰਦਾਰ ਉਨ੍ਹਾਂ ਨੂੰ ਅਮਰ ਬਣਾ ਗਿਆ ਸੀ। ਇਸ ਆਰਟੀਕਲ 'ਚ ਉਨ੍ਹਾਂ ਨਾਲ ਜੁੜੇ ਹੋਏ ਦਿਲਚਸਪ ਕਿੱਸੇ ਤੁਹਾਨੂੰ ਦੱਸਾਂਗੇ । ਸੰਜੀਵ ਕੁਮਾਰ ਦਾ ਸਿਰਫ 47 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ।
PunjabKesari
ਸੰਜੀਵ ਕੁਮਾਰ ਨੂੰ ਦੋ ਵਾਰ ਰਾਸ਼ਰਟਰੀ ਐਵਾਰਡ ਮਿਲਿਆ ਸੀ। 'ਹਮ ਹਿੰਦੋਸਤਾਨੀ' ਉਨ੍ਹਾਂ ਦੀ ਪਹਿਲੀ ਫਿਲਮ ਸੀ। ਸੰਜੀਵ ਕੁਮਾਰ ਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਉਹ ਇਸ ਦੁਨੀਆਂ ਤੋਂ ਜਲਦ ਚਲੇ ਜਾਣਗੇ, ਇਹ ਡਰ ਉਨ੍ਹਾਂ ਦੇ ਮਨ 'ਚ ਬੈਠ ਗਿਆ ਸੀ । ਦਰਅਸਲ ਉਨ੍ਹਾਂ ਦੇ ਪਰਿਵਾਰ 'ਚ ਜਿੰਨੇ ਵੀ ਮਰਦ ਸਨ, ਉਨ੍ਹਾਂ 'ਚੋਂ ਕਿਸੇ ਨੇ ਵੀ 50 ਸਾਲ ਦੀ ਉਮਰ ਨਹੀਂ ਸੀ ਭੋਗੀ।
PunjabKesari
ਇਸ ਸਭ ਨੂੰ ਦੇਖ ਕੇ ਸੰਜੀਵ ਕੁਮਾਰ ਨੂੰ ਲੱਗਦਾ ਸੀ ਕਿ ਉਹ ਵੀ 50 ਸਾਲ ਤੋਂ ਪਹਿਲਾ ਹੀ ਮਰ ਜਾਣਗੇ ਤੇ ਇਸ ਤਰ੍ਹਾਂ ਹੋਇਆ। ਸੰਜੀਵ ਕੁਮਾਰ ਤੇ ਜਯਾ ਬੱਚਨ ਦੀ ਜੋੜੀ ਕਾਫੀ ਹਿੱਟ ਰਹੀ । ਜਯਾ ਨਾਲ ਸੰਜੀਵ ਨੇ ਪਤੀ ਤੋਂ ਲੈ ਸਹੁਰੇ ਤੱਕ ਦਾ ਕਿਰਦਾਰ ਕੀਤਾ ਸੀ । ਫਿਲਮ 'ਕੋਸ਼ਿਸ਼' 'ਚ ਪਤੀ ਦਾ ਕਿਰਦਾਰ, 'ਅਨਾਮਿਕਾ' 'ਚ ਪ੍ਰੇਮੀ ਦਾ ਕਿਰਦਾਰ, 'ਸ਼ੋਲੇ' 'ਚ ਸਹੁਰੇ ਦਾ ਕਿਰਦਾਰ ਤੇ 'ਸਿਲਸਿਲਾ' 'ਚ ਭਰਾ ਦਾ ਕਿਰਦਾਰ ਨਿਭਾਇਆ ਸੀ।
PunjabKesari
ਫਿਲਮ 'ਸ਼ੋਲੇ' 'ਚ ਠਾਕੁਰ ਦਾ ਕਿਰਦਾਰ ਸੰਜੀਵ ਕੁਮਾਰ ਨੇ ਕੀਤਾ ਸੀ ਪਰ ਧਰਮਿੰਦਰ ਵੀ ਠਾਕੁਰ ਦਾ ਕਿਰਦਾਰ ਕਰਨਾ ਚਾਹੁੰਦੇ ਸਨ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ। ਇਸ ਸਭ ਦੇ ਚਲਦੇ ਧਰਮਿੰਦਰ ਤੇ ਸੰਜੀਵ ਕੁਮਾਰ ਹੇਮਾ ਮਾਲਿਨੀ ਨੂੰ ਵੀ ਚਾਹੁੰਦੇ ਸਨ, ਅਜਿਹੇ 'ਚ ਫਿਲਮ ਦੇ ਡਾਇਰੈਕਟਰ ਨੇ ਧਰਮਿੰਦਰ ਨੂੰ ਲਾਲਚ ਦਿੱਤਾ ਕਿ ਉਹ ਫਿਲਮ 'ਚ ਵੀਰੂ ਦਾ ਕਿਰਦਾਰ ਕਰਕੇ ਹੇਮਾ ਮਾਲਿਨੀ ਨਾਲ ਰੋਮਾਂਸ ਕਰ ਸਕਦਾ ਹੈ। ਇਸ ਲਈ ਧਰਮਿੰਦਰ ਨੇ ਆਪਣੀ ਜਿੱਦ ਛੱਡ ਦਿੱਤੀ, ਜਿਸ ਕਰਕੇ ਠਾਕੁਰ ਦਾ ਕਿਰਦਾਰ ਸੰਜੀਵ ਨੂੰ ਮਿਲ ਗਿਆ।
PunjabKesari
ਇਤਿਹਾਸ ਗਵਾਹ ਹੈ ਕਿ ਠਾਕੁਰ ਦਾ ਕਿਰਦਾਰ ਯਾਦਗਾਰ ਹੋ ਨਿੱਬੜਿਆ ਹੈ। ਹੇਮਾ ਮਾਲਿਨੀ ਦੇ ਪਿਆਰ 'ਚ ਦੀਵਾਨੇ ਹੋਏ ਸੰਜੀਵ ਕੁਮਾਰ ਨੇ ਕਦੇ ਵੀ ਵਿਆਹ ਨਹੀਂ ਕੀਤਾ। ਜਦੋਂ ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰ ਲਿਆ ਤਾਂ ਉਨ੍ਹਾਂ ਨੇ ਪੂਰੀ ਜ਼ਿੰਦਗੀ ਵਿਆਹ ਨਹੀਂ ਕੀਤਾ, ਭਾਵੇਂ ਉਨ੍ਹਾਂ ਦੀ ਜ਼ਿੰਦਗੀ 'ਚ ਕਈ ਹੀਰੋਇਨਾਂ ਆਈਆਂ।


About The Author

manju bala

manju bala is content editor at Punjab Kesari