Movie Review : 'ਸੰਜੂ' 'ਚ ਨਜ਼ਰ ਆਈ ਰਣਬੀਰ ਦੀ ਪਰਫੈਕਸ਼ਨ

6/29/2018 5:15:35 PM

ਮੁੰਬਈ (ਬਿਊਰੋ)— ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਸੰਜੂ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਰਣਬੀਰ ਕਪੂਰ, ਵਿੱਕੀ ਕੌਸ਼ਲ, ਦੀਆ ਮਿਰਜ਼ਾ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਬੋਮਨ ਈਰਾਨੀ, ਅਨੁਸ਼ਕਾ ਸ਼ਰਮਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਉੱਥੇ ਹੀ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਉਸ ਖਬਰ ਨਾਲ ਸ਼ੁਰੂ ਹੁੰਦੀ ਹੈ ਜਦੋਂ ਸੰਜੇ ਦੱਤ ਨੂੰ 5 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਉੱਥੇ ਹੀ ਆਪਣੀ ਜ਼ਿੰਦਗੀ 'ਤੇ ਕਿਤਾਬ ਲਿਖਣ ਲਈ ਮਸ਼ਹੂਰ ਲੇਖਿਕਾ ਵਿਨੀ (ਅਨੁਸ਼ਕਾ ਸ਼ਰਮਾ) ਨਾਲ ਮਿਲਦਾ ਹੈ ਅਤੇ ਆਪਣੀ ਕਹਾਣੀ ਦੱਸਣਾ ਸ਼ੁਰੂ ਕਰਦਾ ਹੈ। ਕਹਾਣੀ ਸੁਨੀਲ ਦੱਤ (ਪਰੇਸ਼ ਰਾਵਲ) ਅਤੇ ਨਰਗਿਸ ਦੱਤ (ਮਨੀਸ਼ਾ ਕੋਇਰਾਲਾ) ਦੇ ਘਰ 21 ਸਾਲ ਦੇ ਸੰਜੂ (ਰਣਬੀਰ ਕਪੂਰ) ਤੋਂ ਸ਼ੁਰੂ ਹੁੰਦੀ ਹੈ, ਜੋ ਫਿਲਮ 'ਰੌਕੀ' ਦੀ ਸ਼ੂਟਿੰਗ ਕਰ ਰਿਹਾ ਹੁੰਦਾ ਹੈ। ਬਚਪਨ 'ਚ ਬੋਰਡਿੰਗ ਸਕੂਲ ਭੇਜਿਆ ਜਾਣਾ, ਨਸ਼ੇ ਦੀ ਆਦਤ ਲੱਗਣਾ, ਮਾਤਾ-ਪਿਤਾ ਕੋਲੋਂ ਕਈ ਗੱਲਾਂ ਲੁਕਾਉਣਾ, ਨਰਗਿਸ ਦੀ ਸਿਹਤ ਖਰਾਬ ਹੋ ਜਾਣਾ, ਦੋਸਤ ਕਮਲੇਸ਼ (ਵਿੱਕੀ ਕੌਸ਼ਲ) ਨਾਲ ਮੁਲਾਕਾਤ, ਫਿਲਮ 'ਰੌਕੀ' ਨਾਲ ਡੈਬਿਊ ਕਰਨਾ ਤੇ ਉਸ ਤੋਂ ਬਾਅਦ ਕਈ ਫਿਲਮਾਂ 'ਚ ਕੰਮ ਨਾਲ ਮਿਲਣਾ, ਨਸ਼ਾ ਛਡਾਓ ਕੇਂਦਰ 'ਚ ਜਾਣਾ, ਮੁੰਬਈ 'ਚ ਹੋਏ ਬੰਬ ਧਮਾਕੇ ਨਾਲ ਨਾਂ ਜੁੜਨਾ, ਕਈ ਵਾਰ ਜੇਲ ਜਾਣਾ ਅਤੇ ਅੰਤ 'ਚ ਇਕ ਸਵਤੰਤਰ ਨਾਗਰਿਕ ਦੇ ਰੂਪ 'ਚ ਬਾਹਰ ਆਉਣਾ। ਇਸ ਤੋਂ ਇਲਾਵਾ ਸੰਜੂ ਦੇ ਜੀਵਨ 'ਚ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰੀਆਂ, ਕਿਵੇਂ ਸੰਜੂ ਦਾ ਦੋਸਤ ਕਮਲੇਸ਼, ਪਤਨੀ ਮਾਨਯਤਾ ਦੱਤ (ਦੀਆ ਮਿਰਜ਼ਾ) ਹਰ ਸਮੇਂ ਨਾਲ ਖੜੇ ਰਹੇ। ਅਜਿਹੀ ਸਥਿਤੀ 'ਚ ਸੰਜੇ ਦੱਤ ਨੂੰ ਨਸ਼ੇ ਦੀ ਆਦਤ ਪੈ ਜਾਣਾ। ਇਨ੍ਹਾਂ ਸਭ ਘਟਨਾਵਾਂ ਨੂੰ ਬਹੁਤ ਹੀ ਬਿਹਤਰੀਨ ਢੰਗ ਨਾਲ ਪਰਦੇ 'ਤੇ ਦਿਖਾਇਆ ਗਿਆ ਹੈ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ ?
ਉਝੰ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਸੰਜੇ ਦੱਤ ਦੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਹੈ ਪਰ ਰਾਜਕੁਮਾਰ ਹਿਰਾਨੀ ਤੇ ਅਭਿਜਾਤ ਜੋਸ਼ੀ ਨੇ ਜਿਸ ਢੰਗ ਨਾਲ ਕਹਾਣੀ ਲਿਖੀ ਹੈ, ਉਹ ਕਾਬਿਲ-ਏ-ਤਾਰੀਫ ਹੈ। ਫਿਲਮ 'ਚ ਸਭ ਘਟਨਾਵਾਂ ਨੂੰ ਬਹੁਤ ਹੀ ਵਧੀਆ ਅੰਦਾਜ਼ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ 'ਚ ਕਈ ਵਾਰ ਅਜਿਹੇ ਭਾਵੁਕ ਸੀਨਜ਼ ਦੇਖਣ ਨੂੰ ਮਿਲੇ ਹਨ ਜਿਸ ਸਮੇਂ ਥਿਏਟਰ 'ਚ ਮੌਜੂਦ ਲੋਕਾਂ ਦੀ ਅੱਖਾਂ 'ਚ ਹੰਝੂ ਆਏ ਹਨ। ਖਾਸ ਤੌਰ 'ਤੇ ਇੰਟਰਵਲ ਤੋਂ ਪਹਿਲਾਂ ਦਾ ਸਮਾਂ, ਫਿਲਮ ਦਾ ਬੈਕਗਰਾਊਂਡ ਸਕੋਰ, VFX, ਕਾਸਟਿੰਗ ਕਮਾਲ ਦੀ ਹੈ। ਫਿਲਮ 'ਚ ਰਣਬੀਰ ਦੀ ਸ਼ਾਨਦਾਰ ਪਰਫੈਕਸ਼ਨ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਬਾਕੀ ਸਟਾਰਜ਼ ਦੀ ਕਮਾਲ ਦੀ ਅਦਾਕਾਰੀ ਦਿਖਾਈ  ਦਿੱਤੀ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 80 ਕਰੋੜ ਦੱਸਿਆ ਜਾ ਰਿਹਾ ਹੈ। ਫਿਲਮ ਨੂੰ ਭਾਰਤ 'ਚ 4,000 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 1300 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News