ਸਪਨਾ ਚੌਧਰੀ ਦੇ ਸਟੇਜ ਸ਼ੋਅ ਦੌਰਾਨ ਹੰਗਾਮਾ, ਭੱਜ-ਦੌੜ 'ਚ ਇਕ ਵਿਅਕਤੀ ਦੀ ਮੌਤ

11/16/2018 12:59:33 PM

ਮੁੰਬਈ(ਬਿਊਰੋ)— ਹਰਿਆਣਵੀ ਡਾਂਸਰ ਸਪਨਾ ਚੌਧਰੀ ਤੇ ਅਦਾਕਾਰਾ ਸਪਨਾ ਚੌਧਰੀ ਦੇ ਪ੍ਰੋਗਰਾਮ 'ਚ ਕਾਫੀ ਹੰਗਾਮਾ ਹੋਇਆ। ਸਪਨਾ ਚੌਧਰੀ ਪ੍ਰੋਗਰਾਮ 'ਚ ਪੇਸ਼ਕਾਰੀ ਦੇਣ ਪਹੁੰਚੀ ਸੀ। ਇਸੇ ਦੌਰਾਨ ਉਥੇ ਭੀੜ 'ਚ ਭੱਜ-ਦੌੜ ਮਚ ਗਈ ਤੇ ਇਸ ਭੱਜ-ਦੌੜ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਭੱਜ-ਦੌੜ 'ਚ 12 ਲੋਕ ਜ਼ਖਮੀ ਹੋਏ ਹਨ। ਦਰਅਸਲ 'ਚ ਸਪਨਾ ਚੌਧਰੀ 15 ਨਵੰਬਰ ਨੂੰ ਬਿਹਾਰ ਦੇ ਬੇਗੁਸਰਾਏ 'ਚ ਇਕ ਪ੍ਰੋਗਰਾਮ 'ਚ ਪੇਸ਼ਕਾਰੀ ਦੇਣ ਪਹੁੰਚੀ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਭੀੜ ਨੂੰ ਕਾਬੂ ਕਰਨ ਲਈ ਪੁਲਸ ਨੇ ਉਥੇ ਮੌਜੂਦਾ ਲੋਕਾਂ ਤੇ ਕਾਫੀ ਲਾਠੀਆਂ ਵੀ ਵਰਸਾਈਆਂ।
ਜਾਣਕਾਰੀ ਮੁਤਾਬਕ, ਬੇਗੁਸਰਾਏ ਜਿਲੇ ਦੇ ਬਛਵਾਰਾ ਥਾਣੇ ਦੇ ਭਰੌਲ 'ਚ ਛਠ ਪੂਜਾ ਲਈ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ 'ਤੇ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਪਰਫਾਰਮੇਂਸ ਕਰਨ ਲਈ ਬੁਲਾਇਆ ਗਿਆ ਸੀ। ਸਪਨਾ ਨੂੰ ਦੇਖਣ ਲਈ ਉਸ ਦੇ ਹਜ਼ਾਰਾਂ ਫੈਨਜ਼ ਪਹੁੰਚੇ ਸਨ। ਜਿਵੇਂ ਹੀ ਸਪਨਾ ਚੌਧਰੀ ਨੇ ਆਪਣੇ ਅੰਦਾਜ਼ 'ਚ ਠੁਮਕੇ ਲਾਉਣੇ ਸ਼ੁਰੂ ਕੀਤੇ ਤਾਂ ਭੀੜ ਬੇਕਾਬੂ ਗੋ ਗਈ ਤੇ ਬੈਰੀਕੇਡਿੰਗ ਨੂੰ ਤੋੜ ਕੇ ਮੰਚ 'ਤੇ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਇਸ ਦੌਰਾਨ ਉਥੇ ਭੱਜ-ਦੌੜ ਵਾਲਾਂ ਮਾਹੌਲ ਬਣ ਗਿਆ, ਜਿਸ ਦੌਰਾਨ ਵਿਅਕਤੀ ਦੀ ਮੌਤ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News