ਚਰਚਾ ''ਚ ਆਇਆ ਸਪਨਾ ਚੌਧਰੀ ਦਾ ਨਵਾਂ ਲੁੱਕ, ਤਸਵੀਰਾਂ ਵਾਇਰਲ

Thursday, February 7, 2019 2:40 PM

ਮੁੰਬਈ (ਬਿਊਰੋ)— ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ, ਜਿਸ ਨੇ ਆਪਣੀ ਆਦਾਵਾਂ ਦੇ ਨਾਲ ਪੂਰੇ ਹਿੰਦੁਸਤਾਨ ਨੂੰ ਆਪਣਾ ਕਾਇਲ ਕੀਤਾ ਹੋਇਆ ਹੈ। 'ਬਿੱਗ ਬੌਸ 11' ਤੋਂ ਬਾਅਦ ਸਪਨਾ ਚੌਧਰੀ ਦੇ ਕਰੀਆਰ ਨੇ ਨਵਾਂ ਮੋੜ ਲਿਆ ਹੈ, ਜਿਸ ਦੇ ਚਲਦੇ ਉਹ ਬਾਲੀਵੁੱਡ ਤੇ ਭੋਜਪੁਰੀ ਫਿਲਮਾਂ 'ਚ ਆਈਟਮ ਸੌਂਗ ਕਰ ਚੁੱਕੀ ਹੈ।

PunjabKesari
ਸਪਨਾ ਚੌਧਰੀ ਜੋ ਕਿ ਆਪਣੇ ਸੋਸ਼ਲ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਆਪਣੇ ਮਾਡਲ ਲੁੱਕ ਵਾਲੀ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਸਪਨਾ ਚੌਧਰੀ ਬਹੁਤ ਹੀ ਸਲਿਮ ਤੇ ਦਿਲਕਸ਼ ਨਜ਼ਰ ਆ ਰਹੀ ਹੈ। ਸਪਨਾ ਵ੍ਹਾਈਟ ਰੰਗ ਦੀ ਡਰੈੱਸ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari
ਦੂਜੀ ਤਸਵੀਰ 'ਚ ਪੂਰੀ ਮਾਡਲ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੀ ਨਵੀਂ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।

PunjabKesari
ਦੱਸ ਦਈਏ ਕਿ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਸਭ ਤੋਂ ਪ੍ਰਸਿੱਧ ਗੀਤ 'ਤੇਰੀ ਆਖਿਆ ਕਾ ਯੋ ਕਾਜਲ' ਹੈ, ਜਿਸ ਨੂੰ ਲੋਕਾਂ ਵੱਲੋ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਹੁਤ ਜਲਦ ਸਪਨਾ ਚੌਧਰੀ ਬਾਲੀਵੁੱਡ ਫਿਲਮ 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari


About The Author

manju bala

manju bala is content editor at Punjab Kesari