ਸਪਨਾ ਚੌਧਰੀ ਨੇ ਮੀਕਾ ਸਿੰਘ ਦੇ ਗੀਤ 'ਤੇ ਸਟੇਜ 'ਤੇ ਮਚਾਈ ਖਲਬਲੀ, ਦਰਸ਼ਕ ਕੀਤੇ ਕਾਇਲ

Friday, August 10, 2018 2:41 PM
ਸਪਨਾ ਚੌਧਰੀ ਨੇ ਮੀਕਾ ਸਿੰਘ ਦੇ ਗੀਤ 'ਤੇ ਸਟੇਜ 'ਤੇ ਮਚਾਈ ਖਲਬਲੀ, ਦਰਸ਼ਕ ਕੀਤੇ ਕਾਇਲ

ਨਵੀਂ ਦਿੱਲੀ (ਬਿਊਰੋ)— ਸਪਨਾ ਚੌਧਰੀ ਇਕ ਅਜਿਹੀ ਹਰਿਆਣਵੀ ਡਾਂਸਰ ਹੈ, ਜਿਨ੍ਹਾਂ ਨੇ ਨਾ-ਸਿਰਫ ਹਰਿਆਣਾ ਦਾ ਨਾਂ ਰੋਸ਼ਨ ਕੀਤਾ ਬਲਕਿ ਬਾਲੀਵੁੱਡ, ਭੋਜਪੁਰੀ ਅਤੇ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਕੇ ਆਪਣ ਪ੍ਰਸ਼ੰਸਕਾਂ ਦੀ ਵਾਹਾਵਾਹੀ ਲੁੱਟੀ ਹੈ। ਸਪਨਾ ਚੌਧਰੀ ਨੇ ਆਪਣਾ ਮਸ਼ਹੂਰ ਗੀਤ 'ਤੇਰੇ ਆਖਿਆ ਕਾ ਯੋ ਕਾਜਲ' 'ਤੇ ਅਜਿਹੇ ਠੁਮਕੇ ਲਗਾਏ ਕਿ ਪੂਰਾ ਦੇਸ਼ ਹੀ ਉਨ੍ਹਾਂ ਦਾ ਦੀਵਾਨਾ ਹੋ ਗਿਆ। ਹੁਣ ਉਨ੍ਹਾਂ ਦਾ ਕੋਈ ਵੀ ਗੀਤ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਛਾ ਜਾਂਦਾ ਹੈ। ਇੰਟਰਨੈੱਟ 'ਤੇ ਸਪਨਾ ਚੌਧਰੀ ਦੇ ਹਜ਼ਾਰਾਂ ਵੀਡੀਓ ਵਾਇਰਲ ਹੋ ਚੁੱਕੀਆਂ ਹਨ। ਉਨ੍ਹਾਂ 'ਚੋਂ ਹਾਲ ਹੀ 'ਚ ਸਾਹਮਣੇ ਆਈ ਇਕ ਵੀਡੀਓ ਤਹਿਲਕਾ ਮਚਾ ਰਹੀ ਹੈ।

 

@itssapnachoudhary performance on Milegi song & song dedicated to king @mikasingh #sapnachoudhary #sapnachaudhary #sapna #haryanvi #harayana #bollywood #desi #punjab #punjabi #mumbai #jaat #hinakhan #priyanksharma #luvtyagi #dance #gujjar #delhi #viral #tending #salmankhan #rajasthan #biggboss #mikasingh

A post shared by Sapna Choudhary (@isapnachaudhary) on Aug 4, 2018 at 10:34pm PDT

ਸਪਨਾ ਚੌਧਰੀ ਨੇ ਇਸ ਵਾਰ ਪੰਜਾਬੀ ਅਤੇ ਬਾਲੀਵੁੱਡ ਸਿੰਗਰ ਮੀਕਾ ਸਿੰਗਰ ਦੇ ਗੀਤ 'ਤੇ ਡਾਂਸ ਕੀਤਾ। ਸਪਨਾ ਚੌਧਰੀ ਨੇ 'ਸਤ੍ਰੀ' ਫਿਲਮ ਅਤੇ ਮੀਕਾ ਸਿੰਘ ਨੂੰ ਡੈਡੀਕੇਟ ਕਰਦੇ ਹੋਏ ਉਨ੍ਹਾਂ ਵਲੋਂ ਗਾਏ ਗੀਤ 'ਮਿਲੇਗੀ ਮਿਲੇਗੀ' 'ਤੇ ਡਾਂਸ ਕੀਤਾ। ਇਸ ਗੀਤ 'ਤੇ ਉਨ੍ਹਾਂ ਨੇ ਸਟੇਜ 'ਤੇ ਅਜਿਹੀ ਗਦਰ ਮਚਾਈ ਕਿ ਹਰ ਕੋਈ ਸਪਨਾ ਚੌਧਰੀ ਦਾ ਕਾਇਲ ਹੋ ਗਿਆ। ਸਪਨਾ ਨੇ ਆਪਣੇ ਹਰਿਆਣਵੀ ਅੰਦਾਜ਼ 'ਚ ਡਾਂਸ ਕਰਦੇ ਹੋਏ ਸਟੇਜ 'ਤੇ ਅੱਗ ਲਾ ਦਿੱਤੀ।


Edited By

Chanda Verma

Chanda Verma is news editor at Jagbani

Read More