ਪਿੱਠ 'ਤੇ ਟੈਟੂ ਬਣਵਾ ਕੇ ਮੁੜ ਚਰਚਾ 'ਚ ਆਈ ਸਪਨਾ ਚੌਧਰੀ, ਤਸਵੀਰਾਂ ਵਾਇਰਲ

Friday, November 9, 2018 12:55 PM

ਮੁੰਬਈ(ਬਿਊਰੋ)— ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਠੁਮਕੇ ਨਾ ਸਿਰਫ ਭਾਰਤ 'ਚ ਸਗੋਂ ਵਿਦੇਸ਼ਾਂ 'ਚ ਵੀ ਵਾਇਰਲ ਹੁੰਦੇ ਰਹਿੰਦੇ ਹਨ। ਸਪਨਾ ਚੌਧਰੀ ਦਾ ਡਾਂਸ ਜਦੋਂ ਦਾ ਹਿੱਟ ਹੋਇਆ ਹੈ ਉਦੋ ਤੋਂ ਉਸ ਦੀ ਹਰ ਅਦਾ 'ਤੇ ਫੈਨਜ਼ ਮਰ ਮਿਟਣ ਲਈ ਬੇਤਾਬ ਰਹਿੰਦੇ ਹਨ। ਸਪਨਾ ਸੋਸ਼ਲ ਮੀਡੀਆ 'ਤੇ ਆਏ ਦਿ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜੋ ਡਾਂਸ ਵੀਡੀਓ ਨਹੀਂ ਸਗੋਂ ਟੈਟੂ ਦੀ ਹੈ। ਜੀ ਹਾਂ, ਸਪਨਾ ਚੌਧਰੀ ਨੇ ਆਪਣੀ ਪਿੱਠ 'ਤੇ ਕਿ ਟੈਟੂ ਬਣਵਾਇਆ ਹੈ, ਜਿਸ ਦੀ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸਪਨਾ ਚੌਧਰੀ ਨੇ ਆਪਣੀ ਪਿੱਠ 'ਤੇ ਦੇਸੀ ਕੁਈਨ ਲਿਖਵਾਇਆ ਹੈ। ਉਸ ਨੇ ਤਸਵੀਰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ, ''ਕੀ ਤੁਸੀਂ ਪੜ੍ਹਿਆ?''

 

 
 
 
 
 
 
 
 
 
 
 
 
 
 

Did you read that? 😜😜😍

A post shared by Sapna Choudhary (@itssapnachoudhary) on Nov 6, 2018 at 3:04am PST

ਦੱਸ ਦੇਈਏ ਕਿ ਸਪਨਾ ਦੇ ਇਸ ਟੈਟੂ ਨੂੰ ਦੇਖਦੇ ਹੀ ਉਸ ਦੇ ਫੈਨਜ਼ ਨੇ ਕਾਫੀ ਕੁਮੈਂਟਸ ਕਰ ਦਿੱਤੇ। ਇਕ ਯੂਜਰਸ ਨੇ ਲਿਖਿਆ, ''ਸਮਾਰਟ ਦੇਸੀ ਕੁਈਨ''। ਦੂਜੇ ਯੂਜਰਸ ਨੇ ਲਿਖਿਆ, ''ਮੁੰਬਈ ਦੀ ਪਿਆਰੀ ਕੁਈਨ''। ਆਪਣੇ ਡਾਂਸ ਨਾਲ ਹਰ ਕਿਸੇ ਦੇ ਦਿਲ 'ਤੇ ਰਾਜ ਕਰਨ ਵਾਲੀ ਸਪਨਾ ਚੌਧਰੀ ਦੀ ਇਸ ਤਸਵੀਰ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਸਪਨਾ ਦਾ ਇਹ ਟੈਟੂ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। 

PunjabKesari
ਦੱਸਣਯੋਗ ਹੈ ਕਿ ਸਪਨਾ ਚੌਧਰੀ ਬਹੁਤ ਜਲਦ ਹੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ। ਸਪਨਾ ਚੌਧਰੀ ਦਾ ਜਨਮ 25 ਦਸੰਬਰ 1990 ਨੂੰ ਹਰਿਆਮਾ ਦੇ ਰੋਹਤਕ 'ਚ ਹੋਇਆ ਸੀ। ਸਪਨਾ ਬਚਪਨ ਤੋਂ ਇੰਸਪੈਕਟਰ ਬਣਨਾ ਚਾਹੁੰਦੀ ਸੀ ਪਰ ਆਰਥਿਕ ਹਾਲਤ ਕਾਰਨ ਉਸ ਨੂੰ ਸਿੱਖਿਆ ਅੱਧ 'ਚ ਹੀ ਛੱਡਣੀ ਪਈ।

 


About The Author

sunita

sunita is content editor at Punjab Kesari