ਬੇਹੋਸ਼ੀ ਦੀ ਹਾਲਤ ''ਚ ਮਿਲੀ ਸਪਨਾ ਚੌਧਰੀ, ਮੱਥੇ ਤੋਂ ਨਿਕਲ ਰਿਹਾ ਸੀ ਖੂਨ

Tuesday, December 4, 2018 1:47 PM

ਮੁੰਬਈ (ਬਿਊਰੋ) : ਸਪਨਾ ਚੌਧਰੀ ਦੀਆਂ ਅਦਾਵਾਂ 'ਤੇ ਪੂਰੀ ਦੁਨੀਆ ਮਾਰਨ ਮਿਟਣ ਲਈ ਤਿਆਰ ਰਹਿੰਦੀ ਹੈ। ਹਾਲ ਹੀ 'ਚ ਸਪਨਾ ਚੌਧਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਦੇ ਮੱਥੇ 'ਤੇ ਤੋਂ ਖੂਨ ਨਿਕਲਦਾ ਨਜ਼ਰ ਆ ਰਿਹਾ ਹੈ। ਦਰਅਸਲ 'ਚ ਇਹ ਵੀਡੀਓ ਸਪਨਾ ਦੇ ਕਿਸੇ ਫੈਨ ਪੇਜ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਨੂੰ ਕੋਈ ਸੱਟ ਨਹੀਂ ਲੱਗੀ। ਇਹ ਵੀਡੀਓ ਸ਼ੂਟਿੰਗ ਦੌਰਾਨ ਦੇ ਇਕ ਸ਼ਾਟ ਦੀ ਹੈ, ਜਿਸ 'ਚ ਸਪਨਾ ਦੇ ਮੱਥੇ 'ਚੋਂ ਖੂਨ ਨਿਕਲ ਰਿਹਾ ਹੈ। ਸਪਨਾ ਦੀ ਅਜਿਹੀ ਪਰਫਾਰਮੈਂਸ ਦੇਖ ਉਸ ਦੇ ਸਰੋਤਿਆਂ ਨੂੰ ਹੈਰਾਨਗੀ ਹੋ ਰਹੀ ਹੈ। ਆਪਣੇ ਠੁਮਕਿਆਂ ਦੇ ਚਲਦਿਆਂ ਸੁਰਖੀਆਂ ਬਟੋਰਨ ਵਾਲੀ ਅੱਜ ਇਸ ਵੀਡੀਓ ਕਾਰਨ ਹਰ ਪਾਸੇ ਛਾਈ ਹੋਈ ਹੈ।

 

 
 
 
 
 
 
 
 
 
 
 
 
 
 

@itssapnachoudhary #shooting 😍😍😍😍 #sapnachaudhary #newdelhi #sapnachoudhary #sapna #haryanvi #biggboss12 #deepakthakur #RomilChoudhary #Shreesanth #DipikaKakar #KaranvirBohra #arshikhan #vikasgupta #shilpashinde #hinakhan #priyanksharma

A post shared by Sapna Choudhary Club (@isapnachaudhary) on Dec 1, 2018 at 7:31pm PST

ਦੱਸ ਦਈਏ ਜਲਦ ਹੀ ਸਪਨਾ ਚੌਧਰੀ ਐਕਟਿੰਗ 'ਚ ਕਦਮ ਰੱਖਣ ਜਾ ਰਹੀ ਹੈ। ਸਪਨਾ ਫਿਲਮ 'ਦੋਸਤੀ ਦੇ ਸਾਈਡ ਇਫੈਕਟ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹੁਣ ਤੱਕ ਤਾਂ ਸਪਨਾ ਮਿਊਜ਼ਿਕ ਵੀਡੀਓ ਦਾ ਸ਼ਿੰਗਾਰ ਬਣਦੇ ਨਜ਼ਰ ਆਈ ਹੈ ਪਰ ਹੁਣ ਐਕਟਿੰਗ 'ਚ ਵੀ ਕੁਝ ਤਾਂ ਕਮਾਲ ਕਰਨਗੇ। ਸ਼ਾਇਦ ਇਹ ਸੀਨ ਉਸ ਦੀ ਆਉਣ ਵਾਲੀ ਫਿਲਮ ਦਾ ਵੀ ਹੋ ਸਕਦਾ ਹੈ।

 


Edited By

Sunita

Sunita is news editor at Jagbani

Read More