ਬਾਲੀਵੁੱਡ 'ਚ ਜਾਂਦੇ ਹੀ ਸਪਨਾ ਦੀ ਬਦਲੀ ਕਿਸਮਤ, ਖਰੀਦੀ ਲਗਜ਼ਰੀ ਕਾਰ

Saturday, March 9, 2019 11:43 AM

ਮੁੰਬਈ (ਬਿਊਰੋ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਸਪਨਾ ਚੌਧਰੀ ਨੇ ਇਕ ਨਵੀਂ ਕਾਰ ਖਰੀਦੀ ਹੈ, ਜਿਸ ਦੀਆਂ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸ਼ੇਅਰ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੈ, ''ਵੂਮੈਨ ਡੇ ਦੇ ਮੌਕੇ 'ਤੇ ਅਸੀਂ ਸਪਨਾ ਚੌਧਰੀ ਦਾ ਸਵਾਗਤ ਕਰਦਾ ਹਾਂ ਅਤੇ ਉਨ੍ਹਾਂ ਨੂੰ ਨਵੀਂ ਲਗਜ਼ਰੀ ਕਾਰ ਖਰੀਦਣ ਦੀ ਵਧਾਈ ਦਿੰਦੇ ਹਾਂ।''

PunjabKesari

25 ਲੱਖ ਰੁਪਏ ਦੀ ਖਰੀਦੀ ਕਾਰ

ਦੱਸ ਦਈਏ ਕਿ ਸਪਨਾ ਚੌਧਰੀ ਦੀ ਇਸ ਕਾਰ ਦੀ ਕੀਮਤ 25 ਲੱਖ ਰੁਪਏ ਹੈ। ਇਸ ਦੇ ਫੀਚਰ ਮੁਤਾਬਕ, ਇਸ ਦੀ ਕੀਮਤ ਵਧ ਜਾਂਦੀ ਹੈ, ਜੋ ਕਿ 32 ਲੱਖ ਰੁਪਏ ਤੱਕ ਹੋ ਜਾਂਦੀ ਹੈ। 

PunjabKesari

'ਬਿੱਗ ਬੌਸ 11' ਤੋਂ ਬਾਅਦ ਮਿਲੀ ਪ੍ਰਸਿੱਧੀ

ਦੱਸਣਯੋਗ ਹੈ ਕਿ ਸਪਨਾ ਚੌਧਰੀ ਮਸ਼ਹੂਰ ਡਾਂਸਰ ਹੈ ਅਤੇ ਹਰਿਆਣਵੀ, ਭੋਜਪੁਰੀ ਤੇ ਪੰਜਾਬੀ ਗੀਤਾਂ 'ਤੇ ਡਾਂਸ ਕਰਦੀ ਹੈ। ਸਪਨਾ ਚੌਧਰੀ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਸ ਦੀ ਪ੍ਰਸਿੱਧੀ ਹੋਰ ਵੀ ਵਧ ਗਈ। ਇਸ ਤੋਂ ਬਾਅਦ ਸਪਨਾ ਚੌਧਰੀ ਨੇ ਬਾਲੀਵੁੱਡ 'ਚ ਐਂਟਰੀ ਕੀਤੀ। 

PunjabKesari

2018 'ਚ ਕੀਤੀ ਬਾਲੀਵੁੱਡ 'ਚ ਐਂਟਰੀ

ਸਾਲ 2018 'ਚ ਸਪਨਾ ਚੌਧਰੀ ਦੀ ਫਿਲਮ 'ਦੋਸਤੀ ਕੇ ਸਾਈਡ ਇਫੈਕਟਸ' ਰਿਲੀਜ਼ ਹੋਈ ਸੀ। ਇਸ ਫਿਲਮ 'ਚ ਉਸ ਨੇ ਆਈ. ਪੀ. ਐੱਸ. ਆਫਸਰ ਦਾ ਕਿਰਦਾਰ ਨਿਭਾਇਆ ਸੀ।


Edited By

Sunita

Sunita is news editor at Jagbani

Read More