ਪੰਜਾਬੀ ਫਿਲਮ 'ਚ ਨਜ਼ਰ ਆ ਚੁੱਕੀ ਅਦਾਕਾਰਾ ਨੇ ਦੱਸੀ ਆਪਣੇ ਨਾਲ ਹੋਈ ਜਿਨਸੀ ਸ਼ੋਸ਼ਣ ਦੀ ਕਹਾਣੀ

Saturday, October 6, 2018 4:06 PM
ਪੰਜਾਬੀ ਫਿਲਮ 'ਚ ਨਜ਼ਰ ਆ ਚੁੱਕੀ ਅਦਾਕਾਰਾ ਨੇ ਦੱਸੀ ਆਪਣੇ ਨਾਲ ਹੋਈ ਜਿਨਸੀ ਸ਼ੋਸ਼ਣ ਦੀ ਕਹਾਣੀ

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਮਰ ਗਏ ਓਏ ਲੋਕੋ' ਦੀ ਅਦਾਕਾਰਾ ਸਪਨਾ ਪੱਬੀ ਨੇ ਹਾਲ ਹੀ 'ਚ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਖੁਲਾਸਾ ਕੀਤਾ ਹੈ। ਜੀ ਹਾਂ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸੇ ਦੌਰਾਨ ਪਾਲੀਵੁੱਡ ਅਦਾਕਾਰਾ ਸਪਨਾ ਪੱਬੀ ਨੇ ਆਪਣੇ ਨਾਲ ਹੋਈ ਅਜਿਹੀ ਹੀ ਇਕ ਘਟਨਾ ਦਾ ਦਾਅਵਾ ਕੀਤਾ ਹੈ।

ਸਪਨਾ ਪੱਬੀ ਨੇ ਖੁਦ ਨਾਲ ਹੋਈ ਇਸ ਘਟਨਾ ਬਾਰੇ ਲਿਖਿਆ ਹੈ, ''ਸਾਰੀਆਂ ਮਹਿਲਾਵਾਂ ਨੂੰ ਕਿਸੇ ਵੀ ਮਹਿਲਾ ਨਾਲ ਹੋਈ ਅਜਿਹੀ ਘਟਨਾ ਦੇ ਸਬੰਧ 'ਚ ਉਸ ਦੇ ਸਮਰਥਨ 'ਚ ਹਮੇਸ਼ਾ ਖੜ੍ਹੇ ਹੋਣਾ ਚਾਹੀਦਾ ਹੈ।'' ਇਸ ਤੋਂ ਇਲਾਵਾ ਆਪਣੀ ਪੋਸਟ 'ਚ ਸਪਨਾ ਪੱਬੀ ਨੇ ਲਿਖਿਆ, ''ਚਲੋ ਹੁਣ ਅਸੀਂ ਇਕ-ਦੂਜੇ ਨੂੰ ਇਕੱਲਿਆਂ ਨਹੀਂ ਛੱਡਦੇ। ਜਦੋਂ ਵੀ ਕਿਸੇ ਮਹਿਲਾ ਨਾਲ ਕੁਝ ਗਲਤ ਹੁੰਦਾ ਹੈ ਤਾਂ ਸਾਨੂੰ ਉਸ ਲਈ ਆਵਾਜ਼ ਚੁੱਕਣੀ ਚਾਹੀਦੀ ਹੈ ਕਿਉਂਕਿ ਅਜਿਹਾ ਕਦੇ ਤੁਹਾਡੇ ਨਾਲ ਵੀ ਹੋ ਸਕਦਾ ਹੈ ਤੇ ਤੁਹਾਨੂੰ ਉਸ ਸਮੇਂ ਦੂਜੇ ਲੋਕਾਂ ਦੇ ਸਾਥ ਦੀ ਜ਼ਰੂਰਤ ਹੋਵੇਗੀ।''


ਸਪਨਾ ਪੱਬੀ ਨੇ ਇਸ ਘਟਨਾ ਬਾਰੇ ਦੱਸਿਆ, ''ਮੈਂ ਇਕ ਵਾਰ ਇਕ ਗੀਤ ਦੀ ਸ਼ੂਟਿੰਗ ਕਰ ਰਹੀ ਸੀ ਉਦੋਂ ਇਹ ਘਟਨਾ ਹੋਈ ਸੀ।'' ਉਨ੍ਹਾਂ ਨੇ ਆਪਣੀ ਇਸ ਲੰਬੀ ਪੋਸਟ 'ਚ ਲਿਖਿਆ ਹੈ, ''ਮੇਰੇ ਮੇਲ ਪ੍ਰੋਡਿਊਸਰ ਨੇ ਕਿਹਾ ਕਿ ਮੇਰੇ ਨਾਲ ਉਨ੍ਹਾਂ ਨੂੰ ਕੰਮ ਕਰਨਾ ਔਖਾ ਹੋ ਰਿਹਾ ਹੈ ਤੇ ਮੈਂ ਰਿਵੀਲਿੰਗ ਕੱਪੜੇ ਪਾਉਣ 'ਚ ਨਖਰੇ ਕਰ ਰਹੀ ਹਾਂ। ਉਨ੍ਹਾਂ ਨੇ ਰਿਵੀਲਿੰਗ ਕੱਪੜਿਆਂ ਬਾਰੇ ਬਹੁਤ ਆਸਾਨੀ ਨਾਲ ਆਖ ਦਿੱਤਾ ਕਿ ਇਹ ਵੀ ਤਾਂ ਕੱਪੜੇ ਹੀ ਹਨ ਸਪਨਾ।''


Edited By

Sunita

Sunita is news editor at Jagbani

Read More