ਦਿੱਲੀ ''ਚ ਕਾਰਤਿਕ ਨਾਲ ਬਾਈਕ ''ਤੇ ਦਿਸੀ ਸਾਰਾ, ਦੇਖੋ ਵੀਡੀਓ
3/18/2019 8:59:52 AM
ਜਲੰਧਰ(ਬਿਊਰੋ)— ਬਾਲੀਵੁੱਡ 'ਚ ਹਾਲ ਹੀ 'ਚ ਕਦਮ ਰੱਖਣ ਵਾਲੀ ਅਦਾਕਾਰਾ ਸਾਰਾ ਅਲੀ ਖਾਨ ਅਤੇ ਐਕਟਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਅਕਸਰ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰਦੇ ਹਨ। ਹਾਲ ਹੀ 'ਚ ਸਾਰਾ ਅਤੇ ਕਾਰਤਿਕ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਬਾਈਕ 'ਤੇ ਬੈਠੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਦੋਵੇਂ ਬਾਲੀਵੁੱਡ ਸਿਤਾਰੇ ਇਨ੍ਹੀਂ ਦਿਨੀਂ ਦਿੱਲੀ 'ਚ ਆਪਣੀ ਆਉਣ ਵਾਲੀ ਫਿਲਮ 'ਲਵ ਆਜ ਕੱਲ 2' ਦੀ ਸ਼ੂਟਿੰਗ ਕਰ ਰਹੇ ਹਨ। ਕਾਰਤਿਕ ਦੀ 'ਸੋਨੂੰ ਕੇ ਟਵੀਟ...' ਅਤੇ ਸਾਰਾ ਦੀ 'ਸਿੰਬਾ' ਨੇ ਬਾਕਸ ਆਫਿਸ 'ਤੇ ਬਹੁਤ ਚੰਗੀ ਕਮਾਈ ਕੀਤੀ ਸੀ। ਹੁਣ ਸਾਰਾ ਅਤੇ ਕਾਰਤਿਕ ਇਕੱਠੇ ਫਿਲਮ ਕਰ ਰਹੇ ਹਨ। ਇਨ੍ਹੀਂ ਦਿਨੀਂ ਸਟਾਰਸ 'ਲਵ ਆਜ ਕੱਲ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ