ਸੈਫ ਦੀ ਬੇਟੀ ਦੀ ਫਿਲਮ ਰੋਮਾਂਸ ਬੇਸਡ ਨਹੀਂ, ਕੁਝ ਇਸ ਤਰ੍ਹਾਂ ਦੀ ਹੋਵੇਗੀ ਥੀਮ

Monday, June 19, 2017 4:20 PM

ਮੁੰਬਈ— ਕਈ ਮਹੀਨਿਆਂ ਤੱਕ ਚਰਚਾ ਸੀ ਕਿ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ, ਕਰਨ ਜੌਹਰ ਦੇ ਨਿਰਮਾਨ ਸੰਸਥਾ ਤੋਂ ਡੈਬਿਊ ਕਰੇਗੀ। ਹਾਲ ਹੀ 'ਚ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਸਾਰਾ ਦੇ ਨਾਲ ਫਿਲਮ 'ਕੇਦਾਰਨਾਥ' ਦੀ ਘੋਸ਼ਣਾ ਕਰ ਕੇ ਅਫਵਾਹਾਂ ਨੂੰ ਵਿਰਾਮ ਲਗਾ ਦਿੱਤਾ।

PunjabKesari

ਫਿਲਮ ਅਨਾਊਸਮੈਂਟ ਦਾ ਛੋਟਾ ਜਿਹਾ ਵੀਡੀਓ ਕੇਦਾਰਨਾਥ 'ਚ ਧੂਣੀ ਰਮਾਉਣ ਵਾਲੇ ਬਾਬਿਆਂ ਨੂੰ ਦਿਖਾ ਰਿਹਾ ਹੈ। ਸਾਰਾ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਹਨ। ਇਸ ਨੂੰ ਦੇਖ ਕੇ ਲਗਦਾ ਹੈ ਕਿ ਫਿਲਮ ਕੇਵਲ ਹੋਰ ਲੋਕੇਸ਼ਨ 'ਤੇ ਬੇਸਡ ਲਵ ਸਟੋਰੀ ਹੈ।

PunjabKesari
ਖਬਰਾਂ ਅਨੁਸਾਰ ਅਜਿਹਾ ਨਹੀਂ ਹੈ, ਫਿਲਮ 'ਕੇਦਾਰਨਾਥ' 'ਚ ਇਹ ਹੀ ਬੈਕਡਰਾੱਪ ਹੈ । ਇਸ ਅੰਚਲ ਦੀ ਪ੍ਰੇਮ ਕਹਾਣੀ ਜਰੂਰ ਹੈ ਪਰ ਦਿਲ ਨੂੰ ਹਿਲਾ ਦੇਣ ਵਾਲੇ ਹਾਦਸੇ ਨੂੰ ਵੀ ਪਰਦੇ 'ਤੇ ਦਿਖਾਇਆ ਜਾਵੇਗਾ। ਫਿਲਮ ਦੇ ਕਲਾਈਮੈਕਸ ਦਾ ਵੱਡਾ ਹਿੱਸਾ ਇਸ 'ਚ ਹੀ ਦਿਖਾਇਆ ਜਾਵੇਗਾ। ਸਾਲ 2013 'ਚ ਉਤਰਾਖੰਡ 'ਚ ਆਈ ਹੜ ਅਤੇ ਲੈਂਡਸਲਾਈਡ ਨੇ ਕਾਫੀ ਤਬਾਹੀ ਮਚਾ ਦਿੱਤੀ ਸੀ।

PunjabKesari

ਕਰੀਬ ਪੰਜ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਚਾਰਧਾਮ ਦਾ ਪ੍ਰਸਿੱਧ ਸ਼ਿਵ ਮੰਦਿਰ ਦੇ 'ਕੇਦਾਰਨਾਥ' ਨੂੰ ਵੀ ਕਾਫੀ ਨੁਕਸਾਨ ਹੋਇਆ। ਖੂਬਸੂਰਤ ਅਤੇ ਸ਼ਾਂਤ ਪ੍ਰਦੇਸ਼ ਲਗਭਗ ਬਰਬਾਦ ਹੋ ਗਿਆ। ਦਸ ਹਜ਼ਾਰ ਤੋਂ ਵੱਧ ਸੈਨਿਕ ਇੱਥੇ ਰੈਸਕਿਊ ਦੇ ਲਈ ਕਈ ਦਿਨ੍ਹਾਂ ਤੱਕ ਕੰਮ ਕਰਦੇ ਰਹੇ।

PunjabKesari