ਸੈਫ ਦੀ ਲਾਡਲੀ ਦਾ ਟ੍ਰਡਸ਼ੀਨਲ ਅੰਦਾਜ਼ 'ਚ ਦਿਖਿਆ ਹੌਟ ਲੁੱਕ, ਦੇਖ ਤੁਸੀਂ ਵੀ ਕਹੋਗੇ Amazing
7/22/2017 1:30:05 PM
ਮੁੰਬਈ— ਹਾਲ ਹੀ ਦਿਨਾਂ 'ਚ ਸੈਫ ਅਲੀ ਖਾਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿਚਿਆ। ਹਾਲ ਹੀ 'ਚ ਨਿਰਦੇਸ਼ਕ ਅਭਿਸ਼ੇਕ ਕਪੂਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਨ੍ਹਾਂ ਦੀ ਫਿਲਮ 'ਕੇਦਾਰਨਾਥ' ਨਾਲ ਹੀ ਸਾਰਾ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ, ਜਿਸ 'ਚ ਉਨ੍ਹਾਂ ਦੇ ਹੀਰੋ ਹੋਣਗੇ ਸੁਸ਼ਾਂਤ ਸਿੰਘ ਰਾਜਪੂਤ।
ਸ਼ੁੱਕਰਵਾਰ ਸ਼ਾਮ ਸਾਰਾ ਦੀ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਇਸ 'ਚ ਉਨ੍ਹਾਂ ਦਾ ਇਕ ਵੱਖਰਾ ਲੁੱਕ ਦਿਖ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਸਾਰਾ ਟ੍ਰਡਸ਼ੀਨਲ ਅਵਤਾਰ 'ਚ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਰਾ ਦੀ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸੇ ਦੇ ਨਾਲ ਇਸ ਫਿਲਮ ਦੀ ਰਿਲੀਜ਼ ਡੇਟ ਵੀ ਆ ਗਈ ਹੈ।
ਸੁਸ਼ਾਂਤ ਅਤੇ ਸਾਰਾ ਦੀ ਫਿਲਮ 'ਕੇਦਾਰਨਾਥ' ਅਗਲੇ ਸਾਲ ਜੂਨ 'ਚ ਰਿਲੀਜ਼ ਹੋਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਰਾ ਪਿਛਲੇ ਹਫਤੇ ਆਪਣੇ ਪਿਤਾ ਸੈਫ ਅਲੀ ਖਾਨ ਨਾਲ 'ਆਈਫਾ ਐਵਾਰਡ 2017' 'ਚ ਭਾਗ ਲੈਣ ਲਈ ਨਿਊਯਾਰਕ 'ਚ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ