ਸਾਰਾ ਅਲੀ ਖਾਨ ਨੇ ਸੁਤੰਤਰਤਾ ਦਿਵਸ ਮੌਕੇ ਇੰਸਟਾਗ੍ਰਾਮ 'ਤੇ ਕੀਤਾ ਡੈਬਿਊ

8/15/2018 7:35:01 PM

ਮੁੰਬਈ (ਬਿਊਰੋ)— ਆਪਣੇ ਪ੍ਰਸ਼ੰਸਕਾਂ ਵਲੋਂ ਸੋਸ਼ਲ ਮੀਡੀਆ 'ਤੇ ਆਉਣ ਦੀ ਮੰਗ ਤੋਂ ਬਾਅਦ ਸਾਰਾ ਅਲੀ ਖਾਨ ਨੇ ਆਖਿਰਕਾਰ 15 ਅਗਸਤ, 2018 ਨੂੰ ਇੰਸਟਾਗ੍ਰਾਮ 'ਤੇ ਡੈਬਿਊ ਕਰ ਲਿਆ ਹੈ। ਸਾਰਾ ਦੇ ਜਨਮਦਿਨ ਮੌਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲਾਂਚ ਨੂੰ ਲੈ ਕੇ ਕਾਫੀ ਚਰਚਾ 'ਚ ਹੋ ਰਹੀ ਸੀ ਪਰ ਸਾਡੇ ਦੇਸ਼ ਦੇ ਸਨਮਾਨ ਦੇ ਪ੍ਰਤੀਕ ਦੇ ਰੂਪ 'ਚ ਸਾਰਾ ਨੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਸ ਯਾਤਰਾ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੀ ਪਹਿਲੀ ਪੋਸਟ 'ਚ ਭਾਰਤ ਦੇ ਰਾਸ਼ਟਰੀ ਗੀਤ ਦੇ ਇਕ ਸੀਨ ਦੀ ਝਲਕ ਦੇਖਣ ਮਿਲੀ। ਉੱਥੇ ਹੀ ਬੈਕਗਰਾਊਂਡ 'ਚ ਲੇਖਕ ਰਵਿੰਦਰ ਨਾਥ ਟੈਗੋਰ ਦੀ ਪੇਟਿੰਗ ਨਜ਼ਰ ਆ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਨੋਬਲ ਜੇਤੂ ਕਵੀ ਜਿਨ੍ਹਾਂ ਭਾਰਤ ਦਾ ਰਾਸ਼ਟਰੀ ਗੀਤ ਲਿਖਿਆ, ਉਹ ਉਨ੍ਹਾਂ ਦੇ ਪਿਤਾ ਵਲੋਂ ਪੂਰਵਜਾਂ 'ਚੋਂ ਇਕ ਹਨ। ਸਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''saraalikhan95 Happy Independence Day mera bharat mahan #proud to be indian #jai hind''।

PunjabKesari
ਫਿਲਮ ਪ੍ਰੋਜੈਕਟ ਸਾਈਨ ਕਰਨ ਦੇ ਸਮੇਂ ਤੋਂ ਹੀ ਸਾਰਾ ਇੰਟਰਨੈੱਟ 'ਤੇ ਚਰਚਾ 'ਚ ਸੀ। ਸਾਰਾ ਦੇ ਪ੍ਰਸ਼ੰਸਕ ਉਦੋਂ ਤੋਂ ਹੀ ਉਸ ਨੂੰ ਇੰਸਟਾਗ੍ਰਾਮ 'ਤੇ ਦੇਖਣ ਦੀ ਉਡੀਕ ਕਰ ਰਹੇ ਸਨ ਅਤੇ ਇਸ ਵਜ੍ਹਾ ਕੁਝ ਦਿਨ ਪਹਿਲਾਂ We want sara on social media ਟਵਿਟਰ 'ਤੇ ਖੂਬ ਟਰੈਂਡ ਕਰ ਰਿਹਾ ਸੀ। ਹੁਣ ਸਾਰਾ ਨੇ ਇੰਸਟਾਗ੍ਰਾਮ ਦੀ ਦੁਨੀਆ 'ਚ ਕਦਮ ਰੱਖ ਲਿਆ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਸਾਰਾ ਜਲਦ ਹੀ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕੇਦਾਰਨਾਥ' ਅਤੇ ਰਣਵੀਰ ਸਿੰਘ ਦੀ ਫਿਲਮ 'ਸਿੰਬਾ' 'ਚ ਨਜ਼ਰ ਆਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News