ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੀ ਸੈਫ ਦੀ ਲਾਡਲੀ ਧੀ ਸਾਰਾ, ਵੀਡੀਓ ਕੀਤੀ ਸ਼ੇਅਰ

Friday, October 12, 2018 5:14 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਆਪਣੀਆਂ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ 'ਚ ਕਾਫੀ ਰੁੱਝੀ ਹੋਈ ਹੈ। ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਸਾਰਾ ਨਰਾਤਿਆਂ 'ਚ ਮਾਤਾ ਵੈਸ਼ਨੋ ਦੇਵੀ ਦਰਸ਼ਨ ਲਈ ਪਹੁੰਚੀ, ਜਿੱਥੇ ਸਾਰਾ ਨੇ ਇਕ ਵੀਡੀਓ ਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

 
 
 
 
 
 
 
 
 
 
 
 
 
 

Any guesses if I made it into the cave? 😈🤭🤨💁🏻‍♀️🐴 #tbt #vaishnodevi #MissingSinghJi #navratri

A post shared by Sara Ali Khan (@saraalikhan95) on Oct 11, 2018 at 12:56am PDT

ਦੱਸ ਦੇਈਏ ਕਿ ਸਾਰਾ ਇੱਥੇ ਕਾਫੀ ਸਿੰਪਲ ਤੇ ਰਵਾਇਤੀ ਪੁਸ਼ਾਕ 'ਚ ਨਜ਼ਰ ਆਈ। ਜ਼ਿਕਰਯੋਗ ਹੈ ਕਿ ਸਾਰਾ ਬਹੁਤ ਜਲਦੀ ਰੋਹਿਤ ਸ਼ੈਟੀ ਦੀ ਫਿਲਮ 'ਸਿੰਬਾ' ਨਾਲ ਆਪਣਾ ਡੈਬਿਊ ਕਰ ਰਹੀ ਹੈ। ਫਿਲਮ 'ਚ ਉਸ ਦੇ ਆਪੋਜ਼ਿਟ ਰਣਵੀਰ ਸਿੰਘ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਸਾਰਾ, ਸੁਸ਼ਾਂਤ ਸਿੰਘ ਰਾਜਪੁਤ ਨਾਲ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਕਰ ਚੁੱਕੀ ਹੈ ਪਰ ਫਿਲਮ ਅਗਲੇ ਸਾਲ ਰਿਲੀਜ਼ ਹੋਣੀ ਹੈ।

PunjabKesari

ਸਾਰਾ ਇਸ ਤੋਂ ਪਹਿਲਾਂ ਮੁੰਬਈ ਦੇ ਮੰਦਰਾਂ 'ਚ ਨਜ਼ਰ ਆ ਚੁੱਕੀ ਹੈ। ਇੰਨਾ ਹੀ ਨਹੀਂ ਮੰਦਰਾਂ 'ਚ ਜਾਣ ਕਾਰਨ ਸਾਰਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਵੀ ਕੀਤਾ ਜਾ ਚੁੱਕਾ ਹੈ।


Edited By

Chanda Verma

Chanda Verma is news editor at Jagbani

Read More