ਸਾਰਾ ਨੂੰ ਮਿਲਿਆ 'ਫਰੈੱਸ਼ ਫੇਸ ਆਫ ਦਿ ਈਅਰ' ਦਾ ਐਵਾਰਡ
2/22/2019 11:49:38 AM
ਜਲੰਧਰ(ਬਿਊਰੋ)— ਬਾਲੀਵੁੱਡ 'ਚ ਐਵਾਰਡ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਇਸੇ ਵਿਚਕਾਰ ਬਾਲੀਵੁੱਡ ਦੇ ਸਿਤਾਰਿਆਂ ਨੇ 2019 ਦੇ 'ਫੇਮਿਨਾ ਬਿਊਟੀ ਐਵਾਰਡ' 'ਚ ਸ਼ਿਰਕਤ ਕੀਤੀ। ਇਸ ਦੌਰਾਨ ਕਈ ਸਿਤਾਰਿਆਂ ਨੇ ਆਪਣੀ ਖੂਬਸੂਰਤੀ ਦਾ ਜਲਵਾ ਵੀ ਬਿਖੇਰਿਆ। ਉੱਥੇ ਹੀ ਅਦਾਕਾਰਾ ਸਾਰਾ ਅਲੀ ਖਾਨ ਵੀ ਇਸ ਫੰਕਸ਼ਨ 'ਚ ਨਜ਼ਰ ਆਈ।
ਇਸ ਦੌਰਾਨ ਸਾਰਾ ਨੇ ਪਿੰਕ ਕਲਰ ਦਾ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ
ਇਸ ਸ਼ੋਅ 'ਚ ਸਾਰਾ ਨੂੰ 'ਫਰੈੱਸ਼ ਫੇਸ ਆਫ ਦਿ ਈਅਰ (ਫੀਮੇਲ)' ਦਾ ਐਵਾਰਡ ਮਿਲਿਆ। ਖਬਰਾਂ ਹਨ ਕਿ ਸਾਰਾ ਨੇ ਜਾਨਹਵੀ ਨੂੰ ਪਿੱਛੇ ਛੱਡਦੇ ਹੋਏ ਇਹ ਐਵਾਰ ਆਪਣੇ ਨਾਮ ਕੀਤਾ ਹੈ।
ਬੀਤੇ ਸਾਲ 2018 'ਚ ਦੋਵਾਂ ਨੇ ਇਕੱਠੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਜਾਨਹਵੀ ਦੀ ਜਿੱਥੇ ਡੈਬਿਊ ਫਿਲਮ 'ਧੜਕ' 100 ਕਰੋੜ ਦਾ ਕਾਰੋਬਾਰ ਵੀ ਨਹੀਂ ਕਰ ਪਾਈ ਸੀ,
ਉੱਥੇ ਹੀ ਸਾਰਾ ਦੀ ਡੈਬਿਊ ਫਿਲਮ 'ਕੇਦਾਰਨਾਥ' ਨੇ 65 ਕਰੋੜ ਦਾ ਕਾਰੋਬਾਰ ਕੀਤਾ ਸੀ ਅਤੇ ਉਨ੍ਹਾਂ ਦੀ ਦੂਜੀ ਫਿਲਮ 'ਸਿੰਬਾ' ਨੇ ਹੁਣ ਤੱਕ 250 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ