ਪੁਲਸ ਹੱਥ ਲੱਗੀ ਸਾਰਾ ਅਲੀ ਖਾਨ ਦੀ ਅਜਿਹੀ ਵੀਡੀਓ, ਹੋ ਸਕਦੀ ਵੱਡੀ ਕਾਰਵਾਈ

Saturday, April 13, 2019 3:12 PM
ਪੁਲਸ ਹੱਥ ਲੱਗੀ ਸਾਰਾ ਅਲੀ ਖਾਨ ਦੀ ਅਜਿਹੀ ਵੀਡੀਓ, ਹੋ ਸਕਦੀ ਵੱਡੀ ਕਾਰਵਾਈ

ਮੁੰਬਈ (ਬਿਊਰੋ) — ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੋ ਫਿਲਮਾਂ ਤੋਂ ਬਾਅਦ ਹੀ ਸੁਪਰਹਿੱਟ ਅਦਾਕਾਰਾ ਬਣ ਗਈ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫਿਲਮ 'ਲਵ ਆਜ ਕਲ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਸਾਰਾ ਅਲੀ ਖਾਨ ਆਪਣੇ ਕੋ-ਸਟਾਰ ਕਾਰਤਿਕ ਆਰੀਅਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਇਸ ਸਭ ਦੇ ਚੱਲਦੇ ਸਾਰਾ ਨੇ ਅਜਿਹਾ ਕਾਰਾ ਕੀਤਾ ਹੈ ਕਿ ਉਸ ਦੀ ਸ਼ਿਕਾਇਤ ਪੁਲਸ ਕੋਲ ਪਹੁੰਚ ਗਈ ਹੈ। ਸਾਰਾ ਅਲੀ ਖਾਨ ਆਪਣੀ ਇਸ ਹਰਕਤ ਕਰਕੇ ਸੋਸ਼ਲ ਮੀਡੀਆ 'ਤੇ ਵੀ ਟਰੋਲ ਹੋ ਰਹੀ ਹੈ। ਵੀਡਿਓ ਵਾਲਾ ਇਹ ਮਾਮਲਾ ਭਾਵੇਂ ਪੁਰਾਣਾ ਹੈ ਪਰ ਇਸ ਕਰਕੇ ਸਾਰਾ ਬੁਰੀ ਤਰ੍ਹਾਂ ਫਸ ਗਈ ਹੈ। ਖਬਰਾਂ ਦੀ ਮੰਨੀਏ ਤਾਂ ਸਾਰਾ ਅਲੀ ਖਾਨ ਖਿਲਾਫ ਲੀਗਲ ਨੋਟਿਸ ਵੀ ਜਾਰੀ ਹੋ ਗਿਆ ਹੈ ਪਰ ਇਸ ਮਾਮਲੇ 'ਚ ਹਾਲੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ।


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਰਾ ਅਲੀ ਖਾਨ ਕਾਰਤਿਕ ਨਾਲ ਮੋਟਰਸਾਈਕਲ ਤੇ ਬੈਠ ਕੇ ਦਿੱਲੀ ਦੀਆਂ ਸੜਕਾਂ ਦੀ ਸੈਰ ਕਰ ਰਹੀ ਸੀ। ਇਸ ਦੌਰਾਨ ਸਾਰਾ ਅਲੀ ਨੇ ਹੈਲਮੈੱਟ ਨਹੀਂ ਸੀ ਪਾਇਆ। ਇਸ ਤੋਂ ਬਾਅਦ ਕੁਝ ਲੋਕਾਂ ਨੇ ਸਾਰਾ ਤੇ ਕਾਰਤਿਕ ਦੀ ਵੀਡਿਓ ਬਣਾ ਕੇ ਸੋਸ਼ਲ ਮੀਡਿਆ 'ਤੇ ਵਾਇਰਲ ਕਰ ਦਿੱਤੀ ਸੀ। ਹੈਲਮੈੱਟ ਨਾ ਪਾਉਣ ਕਰਕੇ ਸਾਰਾ ਬੁਰੀ ਤਰ੍ਹਾਂ ਟਰੋਲ ਹੋ ਗਈ। ਦਿੱਲੀ ਪੁਲਸ ਸਾਰਾ ਦੇ ਖਿਲਾਫ ਕਾਰਵਾਈ ਕਰ ਸਕਦੀ ਹੈ।


Edited By

Sunita

Sunita is news editor at Jagbani

Read More