ਸੈਫ ਦੀ ਲਾਡਲੀ ਨੇ ਸਾਦਗੀ ਭਰੇ ਅੰਦਾਜ਼ ''ਚ ਫੈਨਜ਼ ਦਾ ਲੁੱਟਿਆ ਦਿਲ, ਸੂਟ ''ਚ ਦਿਖਾਇਆ ਗਲੈਮਰਸ ਲੁੱਕ
11/18/2017 9:19:21 AM
ਮੁੰਬਈ(ਬਿਊਰੋ)— ਬਾਲੀਵੁੱਡ 'ਚ ਫਿਲਮ 'ਕੇਦਾਰਨਾਥ' ਨਾਲ ਕਰੀਅਰ ਦੀ ਸ਼ੁਰੂਆਤ ਕਰ ਰਹੀ ਸਾਰਾ ਹੁਣ ਤੋਂ ਹੀ ਲੋਕਾਂ ਦੇ ਦਿਲਾਂ 'ਚ ਥਾਂ ਬਣਾ ਚੁੱਕੀ ਹੈ। ਹਾਲ ਹੀ 'ਚ ਸੈਫ ਅਲੀ ਖਾਨ ਦੀ ਲਾਡਲੀ ਬੇਟੀ ਸਾਰਾ ਦਾ ਦੇਸੀ ਅੰਦਾਜ਼ ਦੇਖਣ ਨੂੰ ਮਿਲਿਆ।
ਸਾਰਾ ਨੇ ਗ੍ਰੀਨ ਰੰਗ ਦਾ ਸਿਪਲ ਸਲਵਰ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਸਵੈਗੀ (ਸ਼ਾਨਦਾਰ) ਲੱਗ ਰਹੀ ਸੀ।
ਸਾਰਾ ਕਦੇ ਆਪਣੀ ਮਾਸੂਮੀਅਤ ਤਾਂ ਕਦੇ ਆਪਣੇ ਗਲੈਮਰਸ ਅੰਜਾਜ਼ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ।
ਸਾਰਾ ਦੀ ਸਾਦਗੀ ਉਸ ਦੇ ਪ੍ਰਸੰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। 'ਕੇਦਾਰਨਾਥ' 'ਚ ਸਾਰਾ ਦੇ ਨਾਲ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
ਦੱਸਣਯੋਗ ਹੈ ਕਿ ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਦੀ ਇਕ ਫਿਲਮ 'ਚ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਲੈਣਾ ਚਾਹੁੰਦੀ ਸੀ ਪਰ ਸਾਰਾ ਨੇ ਫਿਲਮ ਸਾਈਨ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ