ਸਾਰਾ ਗੁਰਪਾਲ ਨੇ ਤੋੜੀ ਚੁੱਪੀ, ਦੱਸਿਆ ਕਿਉਂ ਨਹੀਂ ਕੀਤਾ 'ਹੇਟ ਸਟੋਰੀ 4' ਕੰਮ

Wednesday, July 10, 2019 9:56 AM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਤੇ ਗਾਇਕਾ ਸਾਰਾ ਗੁਰਪਾਲ ਬਹੁਤ ਹੀ ਵਧੀਆ ਅਦਾਕਾਰਾ ਤੇ ਡਾਂਸਰ ਹੈ। ਉਸ ਨੂੰ ਹਰ ਚੌਥੇ ਪੰਜਾਬੀ ਗੀਤ 'ਚ ਮਾਡਲ ਵਜੋਂ ਦੇਖਿਆ ਜਾ ਸਕਦਾ ਹੈ। ਸਾਰਾ ਗੁਰਪਾਲ ਨੇ 2013 'ਚ 'ਜੀਨ' ਗੀਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਹਿੱਟ ਗੀਤਾਂ 'ਚ ਕੰਮ ਕੀਤਾ। ਮਾਡਲ ਦੇ ਨਾਲ-ਨਾਲ ਸਾਰਾ ਗੁਰਪਾਲ ਚੰਗੀ ਗਾਇਕਾ ਵੀ ਹੈ। ਸਾਰਾ ਗੁਰਪਾਲ ਨੇ 'ਮੰਜੇ ਬਿਸਤਰੇ' ਫਿਲਮ ਨਾਲ ਪਾਲੀਵੁੱਡ 'ਚ ਕਦਮ ਰੱਖਿਆ ਸੀ।

PunjabKesari
ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਲਈ ਉਸ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਹਨ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਸਾਰਾ ਨੇ ਇਕ ਸਟਿੱਕਰ ਸ਼ੇਅਰ ਕਰਕੇ ਆਪਣੇ ਫੈਨ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸਾਰਾ ਦੇ ਕੁਝ ਪ੍ਰਸ਼ੰਸਕਾਂ ਨੇ ਉਸ ਤੋਂ ਪੁੱਛਿਆ ਸੀ ਕਿ ਉਸ ਨੇ ਫਿਲਮ 'ਹੇਟ ਸਟੋਰੀ 4' 'ਚ ਕੰਮ ਕਰਨ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ।

PunjabKesari
ਸਾਰਾ ਨੇ ਇਸ ਦੇ ਜਵਾਬ 'ਚ ਕਿਹਾ ਕਿ ''ਮੇਰੇ ਭਰਾ ਨੇ ਇਸ ਫਿਲਮ 'ਚ ਕੰਮ ਕਰਨ ਤੋਂ ਮੈਨੂੰ ਰੋਕ ਦਿੱਤਾ ਸੀ ਕਿਉਂਕਿ ਉਸ ਦਾ ਕਿਰਦਾਰ ਬਹੁਤ ਬੋਲਡ ਸੀ''। ਸਾਰਾ ਦੇ ਇਸ ਜਵਾਬ ਤੋਂ ਖੁਲਾਸਾ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ 'ਚ ਉਸ ਦਾ ਪਰਿਵਾਰ ਹੀ ਸਭ ਕੁਝ ਹੈ ਤੇ ਉਹ ਇਸ ਤਰ੍ਹਾਂ ਦਾ ਹੀ ਕੰਮ ਕਰਨਾ ਚਾਹੁੰਦੀ ਹੈ, ਜਿਸ ਨਾਲ ਭਾਰਤੀ ਸੱਭਿਆਚਾਰ ਦੀ ਕੋਈ ਹਾਨੀ ਨਾ ਹੋਵੇ ।

PunjabKesari
ਇਸ ਤੋਂ ਇਲਾਵਾ ਸਾਰਾ ਨੇ ਹੋਰ ਵੀ ਕਈ ਸਵਾਲਾਂ ਦਾ ਜਵਾਬ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਹੈ। 'ਹੇਟ ਸਟੋਰੀ 4' ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 2018 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਬਾਲੀਵੁੱਡ ਦੀ ਹੌਟ ਅਦਾਕਾਰਾ ਉਰਵਸ਼ੀ ਰੌਤੇਲਾ ਮੁੱਖ ਭੂਮਿਕਾ 'ਚ ਸੀ ਪਰ ਸਾਰਾ ਗੁਰਪਾਲ ਫਿਲਮ ਪ੍ਰੋਡਿਊਸਰਾਂ ਦੀ ਪਹਿਲੀ ਪਸੰਦ ਸੀ।

PunjabKesari


Edited By

Sunita

Sunita is news editor at Jagbani

Read More