ਪਾਲੀਵੁੱਡ ਦੀ ਬੇਬਾਕ ਹਸੀਨਾ ਸਾਰਾ ਗੁਰਪਾਲ ਨੇ ਇੰਸਟਾਗ੍ਰਾਮ ''ਤੇ ਦਿਖਾਈਆਂ ਕਾਤਿਲ ਅਦਾਵਾਂ

Saturday, November 3, 2018 10:42 AM
ਪਾਲੀਵੁੱਡ ਦੀ ਬੇਬਾਕ ਹਸੀਨਾ ਸਾਰਾ ਗੁਰਪਾਲ ਨੇ ਇੰਸਟਾਗ੍ਰਾਮ ''ਤੇ ਦਿਖਾਈਆਂ ਕਾਤਿਲ ਅਦਾਵਾਂ

ਮੁੰਬਈ (ਬਿਊਰੋ)— #ਮੀਟੂ ਅਭਿਆਨ ਵਰਗੇ ਗੰਭੀਰ ਮੁੱਦਿਆਂ 'ਤੇ ਬੇਬਾਕੀ ਨਾਲ ਬੋਲਣ ਵਾਲੀ ਪਾਲੀਵੁੱਡ ਅਦਾਕਾਰਾ ਤੇ ਮਾਡਲ ਸਾਰਾ ਗੁਰਪਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਉਹ ਆਪਣੀਆਂ ਖੂਬਸੁਰਤ ਅਦਾਵਾਂ ਨਾਲ ਚਰਚਾ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡਿਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਖੂਬਸੁਰਤੀ ਤੇ ਅੰਦਾਜ਼ ਦੇਖਣਯੋਗ ਹੈ।

 
 
 
 
 
 
 
 
 
 
 
 
 
 

Check the link in bio .... #NoteMukabla is out now 💕😍😍 . . Do comment your reviews . Thanking everyone involved in this amazing project .. @goldydesicrew @desicrewsatpalmalhi @gurlezakhtar @desi_crew @preetsinghdirector @narinder.batth @speedrecords @styled_by_karina @dhaageycreationsbynimratkahlon @puneet_makeovers @theurbanglitter

A post shared by Sara Gurpal (@saragurpals) on Nov 1, 2018 at 10:14pm PDT

ਇਸ ਵੀਡਿਓ 'ਚ ਸਾਰਾ ਗੁਰਪਾਲ ਇਕ ਕਾਰ 'ਚ ਬੈਠੀ ਹੈ 'ਤੇ ਗੋਲਡੀ ਦੇ ਲੇਟੈਸਟ ਗੀਤ 'ਨੋਟ ਮੁਕਾਬਲਾ' 'ਤੇ ਦਿਲਕਸ਼ ਅਦਾਵਾਂ ਦਿਖਾ ਰਹੀ ਹੈ। ਦੱਸ ਦੇਈਏ ਕਿ ਗੋਲਡੀ ਦੇ ਇਸ ਗੀਤ 'ਚ ਸਾਰਾ ਗੁਰਪਾਲ ਮੁੱਖ ਮਾਡਲ ਦੇ ਤੌਰ 'ਤੇ ਦਿਖਾਈ ਦੇ ਰਹੀ ਹੈ, ਜਿਸ ਕਰਕੇ ਉਹ ਇਸ ਗੀਤ ਦੀ ਪ੍ਰਮੋਸ਼ਨ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਾਰਾ ਦੀ ਇਸ ਵੀਡਿਓ ਨੂੰ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਸਾਰਾ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।


Edited By

Chanda Verma

Chanda Verma is news editor at Jagbani

Read More