ਪੰਜਾਬੀ ਸਿਨੇਮਾ ਦਾ ਅਨਿੱਖੜਵਾਂ ਅੰਗ ਹੈ ''ਮੰਜੇ ਬਿਸਤਰੇ 2'' ਦਾ ਅਦਾਕਾਰ ਸਰਦਾਰ ਸੋਹੀ

Wednesday, April 3, 2019 11:37 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਉੱਘੇ ਅਦਾਕਾਰ ਸਰਦਾਰ ਸੋਹੀ ਦਾ ਕਾਫੀ ਬੋਲਬਾਲਾ ਹੈ। ਇਨ੍ਹੀਂ ਦਿਨੀਂ ਸਰਦਾਰ ਸੋਹੀ ਆਪਣੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮੀ ਕਲਾਕਾਰ ਵੀ ਨਜ਼ਰ ਆਉਣਗੇ। ਸਰਦਾਰ ਸੋਹੀ ਪੰਜਾਬੀ ਫਿਲਮ ਇੰਡਸਟਰੀ ਦੀ ਉਹ ਫਨਕਾਰ ਹੈ, ਜਿਨ੍ਹਾਂ ਬਿਨਾਂ ਅੱਜ ਕੋਈ ਵੀ ਪੰਜਾਬੀ ਫਿਲਮ ਅਧੂਰੀ ਜਿਹੀ ਲੱਗਦੀ ਹੈ।

PunjabKesari

ਪਰਮਜੀਤ ਸਿੰਘ ਤੋ ਬਣੇ ਸਰਦਾਰ ਸੋਹੀ

ਦੱਸ ਦਈਏ ਕਿ ਸਰਦਾਰ ਸੋਹੀ ਦਾ ਅਸਲ ਨਾਂ ਪਰਮਜੀਤ ਸਿੰਘ ਸੀ। ਰੰਗ ਮੰਚ ਨੇ ਉਨ੍ਹਾਂ ਨੂੰ ਨਾਂ ਦੇ ਦਿੱਤਾ ਹੈ। ਅੱਜ ਕੱਲ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਹਰ ਕੋਈ ਸਰਦਾਰ ਸੋਹੀ ਦੇ ਨਾਂ ਨਾਲ ਜਾਣਦੇ ਹਨ।

PunjabKesari

ਪੜਾਈ ਤੋਂ ਹਮੇਸ਼ਾ ਦੂਰ ਰਹੇ ਸਰਦਾਰ ਸੋਹੀ

ਬਚਪਨ ਤੋਂ ਪੜਾਈ ਤੋਂ ਤਾਂ ਸਰਦਾਰ ਸੋਹੀ ਦੂਰ ਹੋ ਗਏ ਸਨ ਪਰ ਅਦਾਕਾਰੀ ਦਾ ਕੀੜਾ ਉਨ੍ਹਾਂ ਦੇ ਅੰਦਰ ਹਮੇਸ਼ਾ ਜਿਉਂਦਾ ਰਿਹਾ, ਜੋ ਸਰਦਾਰ ਸੋਹੀ ਨੂੰ ਮੁੰਬਈ ਤੱਕ ਲੈ ਗਿਆ ਪਰ 2 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਦਰਅਸਲ ਸਰਦਾਰ ਸੋਹੀ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਐਕਟਿੰਗ ਸਿੱਖਣ ਤੋਂ ਬਿਨਾਂ ਕੀਤੇ ਗੱਲ ਨਹੀਂ ਬਣਨੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਵੱਡਾ ਮੋੜ ਆਇਆ 'ਤੇ ਸਰਦਾਰ ਸੋਹੀ ਪੰਜਾਬ ਦੇ ਉੱਗੇ ਰੰਗ ਮੰਚ ਦੇ ਖਿਡਾਰੀ ਹਰਪਾਲ ਸਿੰਘ ਟਿਵਾਣਾ ਨਾਲ ਜੁੜੇ। ਲੰਬਾ ਸਮਾਂ ਉਨ੍ਹਾਂ ਦੀ ਛੱਤਰ ਛਾਇਆ ਹੇਠ ਰੰਗ ਮੰਚ 'ਚ ਆਪਣੀ ਅਦਾਕਾਰੀ ਨੂੰ ਨਿਖਾਰਿਆ।

PunjabKesari

'ਲੌਂਗ ਦਾ ਲਿਸ਼ਕਾਰਾ' ਫਿਲਮ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ

ਰਾਜ ਬੱਬਰ ਵਰਗੇ ਵੱਡੇ ਕਲਾਕਾਰ ਵੀ ਹਰਪਾਲ ਟਿਵਾਣਾ ਦੇ ਸ਼ਗਿਰਦ ਸਨ, ਜਿੰਨ੍ਹਾਂ ਦੀ ਫਿਲਮ ਹਿੱਟ ਹੋਣ ਤੋਂ ਬਾਅਦ ਹਰਪਾਲ ਟਿਵਾਣਾ ਹੋਰਾਂ ਨੇ ਵੀ ਫਿਲਮ ਬਣਾਈ। 'ਲੌਂਗ ਦਾ ਲਿਸ਼ਕਾਰਾ' ਸੀ ਸਰਦਾਰ ਸੋਹੀ ਦੀ ਪਹਿਲੀ ਫਿਲਮ, ਜੋ 3 ਸਾਲਾਂ 'ਚ ਪੂਰੀ ਹੋਈ ਸੀ। ਸਰਦਾਰ ਸੋਹੀ ਦਾ ਇਸ ਤੋਂ ਫਿਲਮੀ ਸਫਰ ਸ਼ੁਰੂ ਹੋ ਗਿਆ ਅਤੇ ਕਈ ਵੱਡੀਆਂ ਫਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ।

PunjabKesari

ਕਈ ਫਿਲਮਾਂ 'ਚ ਛੱਡ ਚੁੱਕੇ ਹਨ ਛਾਪ

ਸਰਦਾਰ ਸੋਹੀ ਨੇ ਹੁਣ ਤੱਕ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਦੱਸ ਦਈਏ ਕਿ ਸਰਦਾਰ ਸੋਹੀ 60 ਤੋਂ ਵੱਧ ਫਿਲਮਾਂ 'ਚ ਆਪਣੇ ਕਿਰਦਾਰ ਦੀ ਛਾਪ ਛੱਡ ਚੁੱਕੇ ਹਨ। ਅਦਾਕਾਰੀ ਹੀ ਨਹੀਂ ਸਗੋਂ ਸਰਦਾਰ ਸੋਹੀ ਦੀ ਨੂੰ ਲਿਖਣ ਦਾ ਸ਼ੌਕੀਨ ਹੈ। ਕਈ ਫਿਲਮਾਂ ਦੇ ਡਾਇਲਾਗ ਸਰਦਾਰ ਸੋਹੀ ਵੱਲੋਂ ਤਰਾਸ਼ੇ ਜਾ ਚੁੱਕੇ ਹਨ।

PunjabKesari

ਜਿੱਤ ਚੁੱਕੇ ਹਨ ਕਈ ਐਵਾਰਡਜ਼

ਸਰਦਾਰ ਸੋਹੀ ਕਈ ਐਵਾਰਡ ਵੀ ਜਿੱਤ ਚੁੱਕੇ ਹਨ। ਸਰਦਾਰ ਸੋਹੀ ਦਾ ਪੰਜਾਬੀ ਸਿਨੇਮਾ ਦਾ ਇਹ ਅਣਥੱਕ 'ਤੇ ਕਾਮਯਾਬੀ ਨਾਲ ਭਰਪੂਰ ਸਫਰ ਹਾਲੇ ਵੀ ਜਾਰੀ ਹੈ। ਸਰਦਾਰ ਸੋਹੀ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' 'ਚ ਵੀ ਨਜ਼ਰ ਆਉਣਗੇ। ਦੱਸ ਦਈਏ ਕਿ ਇਹ ਫਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।

PunjabKesari


Edited By

Sunita

Sunita is news editor at Jagbani

Read More