ਸੋਸ਼ਲ ਮੀਡੀਆ ''ਤੇ ਮੁੜ ਛਿੜੇ ਸਰਗੁਣ ਮਹਿਤਾ ਦੀ ''ਹੌਟ ਲੁੱਕ'' ਦੇ ਚਰਚੇ

Monday, February 4, 2019 12:51 PM

ਜਲੰਧਰ (ਬਿਊਰੋ) : 'ਕਿਸਮਤ', 'ਅੰਗਰੇਜ਼', 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਪਛਾਣ ਕਾਇਮ ਕਰਨ ਵਾਲੀ ਸਰਗੁਣ ਮਹਿਤਾ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਹਾਲਾਂਕਿ ਸੁਰਖੀਆਂ ਦਾ ਕਾਰਨ ਕੋਈ ਫਿਲਮ ਜਾਂ ਵੀਡੀਓ ਨਹੀਂ ਸਗੋਂ ਉਸ ਦੀਆਂ ਹੌਟ ਤਸਵੀਰਾਂ ਹਨ।

PunjabKesari

ਜੀ ਹਾਂ, ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹੌਟ ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari
ਦੱਸ ਦਈਏ ਕਿ ਸਰਗੁਣ ਮਹਿਤਾ ਨੇ ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਨੂੰ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਮਿਲੀ।

PunjabKesari

ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ਼' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

PunjabKesari

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਫਿਲਮ 'ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ।

PunjabKesari
ਦੱਸਣਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫਿਲਮ 'ਅੰਗਰੇਜ਼' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਦੀ ਸਫਲਤਾ ਨੇ ਸਰਗੁਣ ਲਈ ਪੰਜਾਬੀ ਸਿਨੇਮਾ 'ਚ ਨਵੇਂ ਰਾਹ ਖੋਲ੍ਹ ਦਿੱਤੇ।

PunjabKesari

ਇਸ ਤੋਂ ਬਾਅਦ ਸਰਗੁਣ ਨੇ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਪੱਕੇ ਪੈਰੀਂ ਕਰ ਦਿੱਤਾ।
PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More