ਅਦਾਕਾਰੀ ਹੀ ਨਹੀਂ ਸਗੋਂ ਖੂਬਸੂਰਤੀ 'ਚ ਵੀ ਸਰਗੁਣ ਮਹਿਤਾ ਟੁੰਬਦੀ ਹੈ ਲੋਕਾਂ ਦੇ ਦਿਲ

9/6/2018 1:14:04 PM

ਜਲੰਧਰ(ਬਿਊਰੋ)— ਚੰਡੀਗੜ੍ਹ ਦੀ ਜੰਮਪਲ ਅਦਾਕਾਰਾ ਸਰਗੁਣ ਮਹਿਤਾ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਅਦਾਕਾਰੀ ਨੂੰ ਪੇਸ਼ੇ ਵਜੋਂ ਅਪਣਾਉਣ ਦਾ ਨਿਸ਼ਚਾ ਕਰ ਲਿਆ ਸੀ। ਅੱਜ ਸਰਗੁਣ ਮਹਿਤਾ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ 'ਚ ਹੋਇਆ ਸੀ।

PunjabKesari

ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ। ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਰੀ ਨਾਲ ਹਰੇਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।

PunjabKesari

ਸਾਲ 2009 'ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ '12/24 ਕਰੋਲ ਬਾਗ' ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਦੀ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ 'ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ', 'ਫੁੱਲਵਾ' ਅਤੇ 'ਬਾਲਿਕਾ ਵਧੂ' ਵਰਗੇ ਲੜੀਵਾਰਾਂ ਨਾਲ ਬਣੀ।

PunjabKesari
ਦੱਸ ਦੇਈਏ ਕਿ ਪੰਜਾਬੀ ਫਿਲਮ 'ਅੰਗਰੇਜ਼' 'ਚ ਜਦੋਂ ਉਹ ਸਕ੍ਰੀਨ 'ਤੇ ਪਹਿਲੇ ਹੀ ਦ੍ਰਿਸ਼ 'ਚ 'ਮੈਂ ਧੰਨ ਕੌਰ ਹਾਂ' ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ 'ਅੰਗਰੇਜ਼' ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

PunjabKesari

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ 'ਲਵ ਪੰਜਾਬ' ਫਿਲਮ 'ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ। ਸਰਗੁਣ ਇਕ ਸਮਰੱਥ ਅਭਿਨੇਤਰੀ ਹੈ।

PunjabKesari
ਦੱਸਣਯੋਗ ਹੈ ਕਿ ਸਰਗੁਣ ਮਹਿਤਾ ਟੀ. ਵੀ. ਤੇ ਮਾਡਲਿੰਗ ਦੀ ਦੁਨੀਆ 'ਚ ਵੀ ਕੰਮ ਕਰ ਚੁੱਕੀ ਹੈ। ਅਦਾਕਾਰੀ ਦੀ ਜ਼ਿੰਦਗੀ 'ਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਉਸ ਨੂੰ ਪੰਜਾਬੀ ਫਿਲਮ 'ਅੰਗਰੇਜ਼' 'ਚ ਕੰਮ ਕਰਨ ਦਾ ਮੌਕਾ ਮਿਲਿਆ।

PunjabKesari

ਇਸ ਫਿਲਮ ਦੀ ਸਫਲਤਾ ਨੇ ਸਰਗੁਣ ਲਈ ਪੰਜਾਬੀ ਸਿਨੇਮਾ 'ਚ ਨਵੇਂ ਰਾਹ ਖੋਲ੍ਹ ਦਿੱਤੇ। ਇਸ ਤੋਂ ਬਾਅਦ ਸਰਗੁਣ ਨੇ 'ਲਵ ਪੰਜਾਬ', 'ਜਿੰਦੂਆ', 'ਲਹੌਰੀਏ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਪੰਜਾਬੀ ਫਿਲਮਸਾਜ਼ੀ 'ਚ ਪੱਕੇ ਪੈਰੀਂ ਕਰ ਦਿੱਤਾ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News