''ਅੰਬਰਸਰ ਦੇ ਪਾਪੜ'' ਗੀਤ ''ਤੇ ਰਵੀ ਦੁਬੇ ਨੇ ਸਰਗੁਣ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

Friday, May 10, 2019 11:18 AM
''ਅੰਬਰਸਰ ਦੇ ਪਾਪੜ'' ਗੀਤ ''ਤੇ ਰਵੀ ਦੁਬੇ ਨੇ ਸਰਗੁਣ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨੂੰ ਲੈ ਕੇ ਹਰ ਪਾਸੇ ਛਾਏ ਹੋਏ ਹਨ। ਕੁਝ ਦਿਨ ਪਹਿਲਾ ਹੀ ਫਿਲਮ ਦਾ ਪਹਿਲਾ ਗੀਤ 'ਅੰਬਰਸਰ ਦੇ ਪਾਪੜ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਇਸ ਗੀਤ ਦਾ ਕ੍ਰੇਜ ਆਮ ਲੋਕਾਂ 'ਤੇ ਹੀ ਨਹੀਂ ਸਗੋਂ ਸੈਲੀਬ੍ਰਿਟੀਜ਼ 'ਤੇ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਫਿਲਮ ਦੀ ਮੁੱਖ ਨਾਇਕਾ ਸਰਗੁਣ ਮਹਿਤਾ ਦੇ ਪਤੀ ਤੇ ਟੀ. ਵੀ. ਸਟਰਾ ਰਵੀ ਦੁਬੇ ਨੇ ਇਸ ਗੀਤ 'ਤੇ ਖੂਬ ਭੰਗੜਾ ਪਾਇਆ, ਜਿਸ ਦੀ ਵੀਡੀਓ ਸਰਗੁਣ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਤੇ ਰਵੀ ਦੁਬੇ ਨੱਚਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

#ChandigarhAmritsarChandigarh aa rahi hai #24THMAY2019... THIS IS WHAT WE PUT TOGETHER IN 3 MINS JUST WHEN I WAS LEAVING FOR MY FLIGHT TO CANADA.. @ravidubey2312 judge na karna , pyaar dena aur apna VERSION bana ke dikhana #ambersardepapad #sargunmehta #gippygrewal #ravidubey #punjabimovie #punjabisong @timesmusichub

A post shared by Sargun Mehta (@sargunmehta) on May 9, 2019 at 4:20am PDT


ਦੱਸ ਦਈਏ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਲਿਓਸਟਰਾਈਡ ਐਂਟਰਟੇਨਮੈਂਟ ਤੇ ਡ੍ਰੀਮ ਬੁੱਕ ਪ੍ਰੋਡਕਸਨ ਦੀ ਸਾਂਝੀ ਪੇਸਕਸ਼ ਹੈ, ਜਿਸ ਨੂੰ ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ। ਕਰਨ. ਆਰ. ਗੁਲੀਆਨੀ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਨਰੇਸ਼ ਕਥੂਰੀਆ ਨੇ ਡਾਇਲਾਗਸ ਤੇ ਸਕ੍ਰੀਨਪਲੇਅ ਲਿਖੇ ਹਨ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਰਾਹੀਂ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਉਣਗੇ। ਓਮਜੀ ਗਰੁੱਪ ਵੱਲੋਂ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। 


Edited By

Sunita

Sunita is news editor at Jagbani

Read More