ਵਿਆਹ ''ਚ ਸਰਗੁਣ ਮਹਿਤਾ ਨੇ ਇੰਝ ਲਾਈਆਂ ਰੌਣਕਾਂ, ਵੀਡੀਓ ਵਾਇਰਲ

9/24/2019 12:48:47 PM

ਜਲੰਧਰ (ਬਿਊਰੋ) - ਵੱਖ-ਵੱਖ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਛਾਪ ਛੱਡਣ ਵਾਲੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸ਼ਾਇਦ ਇਹ ਵੀਡੀਓ ਉਨ੍ਹਾਂ ਦੇ ਭਰਾ ਦੇ ਵਿਆਹ ਮੌਕੇ ਦੀ ਹੈ। ਇਸ ਵੀਡੀਓ 'ਚ ਸਰਗੁਣ ਮਹਿਤਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Me at every wedding .. You can cross check with @harrdysandhu too..remember harrdy ? Still waiting for me to release my single ? Ki ab aapko bhi lagta hai ki mujhe apne singer banane ke sapne ko lagaam lagani chahiye??

A post shared by Sargun Mehta (@sargunmehta) on Sep 23, 2019 at 9:36pm PDT


ਸਰਗੁਣ ਮਹਿਤਾ ਫਿਲਮ 'ਹਮ ਆਪਕੇ ਹੈਂ ਕੌਣ' ਦਾ ਗੀਤ 'ਵਾਹ ਵਾਹ ਰਾਮ ਜੀ ਜੋੜੀ ਕਯਾ ਬਣਾਈ ਭਈਆ ਔਰ ਭਾਬੀ ਕੋ ਬਧਾਈ ਹੋ ਬਧਾਈ' ਗਾ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਆਿਂ ਸਰਗੁਣ ਮਹਿਤਾ ਨੇ ਲਿਖਿਆ 'ਮੈਂ ਹਰ ਵਿਆਹ 'ਤੇ ਇਸ ਤਰ੍ਹਾਂ ਹੀ ਕਰਦੀ ਹਾਂ, ਕੀ ਅਜੇ ਵੀ ਤੁਸੀਂ ਮੇਰੇ ਸਿੰਗਲ ਟਰੈਕ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹੋ? ਕੀ ਤੁਹਾਨੂੰ ਵੀ ਲੱਗਦਾ ਹੈ ਕਿ ਮੈਨੂੰ ਆਪਣਾ ਸਿੰਗਰ ਬਣਨ ਦੇ ਸੁਪਨੇ ਨੂੰ ਲਗਾਮ ਲਗਾਉਣੀ ਚਾਹੀਦੀ ਹੈ? ਉਹ ਹਾਰਡੀ ਸੰਧੂ ਨੂੰ ਪੁੱਛਦੇ ਹਨ ਕਿ ਤੁਹਾਨੂੰ ਯਾਦ ਹੈ ਹਾਰਡੀ! ਜਿਸ 'ਤੇ ਹਾਰਡੀ ਸੰਧੂ ਨੇ ਜਵਾਬ ਦਿੱਤਾ, ਹਾ ਹਾ ਯੈੱਸ! ਸਰਗੁਣ ਮਹਿਤਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

#KARMAWALA song di date dassni aa bohot jald . Pehele gaana fer trailer #SURKHIBINDI #30THAUGUST 💃💃💃💃💃 30thaugust @gurnambhullarofficial @jagdeepsidhu3 @ankitvijan29 @navdeepnarula26 @thite_santosh @shrinarotamjifilmsproduction @zeestudiosofficial #rupinderinderjit #sargunmehta #gurnambhullar #punjabimovie #punjabi

A post shared by Sargun Mehta (@sargunmehta) on Aug 5, 2019 at 1:32am PDT


ਦੱਸ ਦਈਏ ਕਿ ਕੁਝ ਹਫਤੇ ਪਹਿਲਾ ਹੀ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਨ੍ਹੀਂ ਦਿਨੀਂ ਸਰਗੁਣ ਮਹਿਤਾ ਬੀਨੂੰ ਢਿੱਲੋਂ ਨਾਲ ਫਿਲਮ 'ਝੱਲੇ' 'ਚ ਨਜ਼ਰ ਆਉਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News