ਸੋਸ਼ਲ ਮੀਡੀਆ ''ਤੇ ਬੇਫਿਕਰੀ ਹੋਈ ''ਧੰਨ ਕੌਰ'', ਤਸਵੀਰਾਂ ਵਾਇਰਲ

7/31/2019 10:16:26 AM

ਜਲੰਧਰ (ਬਿਊਰੋ) — ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਸਰਗੁਣ ਮਹਿਤਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਹਾਲ ਹੀ 'ਚ 'ਚ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੇਫਿਕਰੀ ਵਾਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari

ਉਸ ਦਾ ਇਹ ਅੰਦਾਜ਼ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ 'ਚ ਲਿਖਿਆ ਹੈ, 'ਬੇਫਿਕਰੀ ਭੀ ਕਲਾ ਹੈ'।

PunjabKesari
ਦੱਸਣਯੋਗ ਹੈ ਕਿ ਇਸੇ ਸਾਲ ਸਰਗੁਣ ਮਹਿਤਾ ਦੀਆਂ ਕਈ ਫਿਲਮਾਂ ਰਿਲੀਜ਼ ਹੋਇਆਂ ਹਨ, ਜੋ ਬਾਕਸ ਆਫਿਸ 'ਤੇ ਸਫਲ ਰਹੀਆਂ ਹਨ।

PunjabKesari

ਸਰਗੁਣ ਮਹਿਤਾ ਬਹੁਤ ਜਲਦ ਵੱਡੇ ਪਰਦੇ 'ਤੇ ਪੰਜਾਬੀ ਉੱਘੇ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਨਾਲ ਫਿਲਮ 'ਸੁਰਖੀ ਬਿੰਦੀ' 'ਚ ਨਜ਼ਰ ਆਉਣ ਵਾਲੀ ਹੈ।

PunjabKesari

ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਸਰਗੁਣ ਆਪਣੀ ਅਗਲੀ ਫਿਲਮ 'ਝੱਲੇ' ਦੀ ਸ਼ੂਟਿੰਗ ਲਈ ਲੰਡਨ ਪਹੁੰਚੇ ਹੋਈ ਹੈ। ਇਸ ਫਿਲਮ 'ਚ ਉਹ ਬੀਨੂੰ ਢਿੱਲੋਂ ਨਾਲ ਨਜ਼ਰ ਆਵੇਗੀ।

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News